ਚੰਡੀਗੜ੍ਹ: ਬਾਲੀਵੁੱਡ ਦੀ ਫ਼ਿਲਮ '83' 'ਚ ਪੰਜਾਬੀ ਇੰਡਸਟਰੀ ਦੇ ਦੋ ਮਸ਼ਹੂਰ ਗਾਇਕ ਅਤੇ ਅਦਾਕਾਰ ਹਾਰਡੀ ਸੰਧੂ ਅਤੇ ਐਮੀ ਵਿਰਕ ਅਹਿਮ ਕਿਰਦਾਰ ਨਿਭਾਉਦੇ ਨਜ਼ਰ ਆਉਂਣਗੇ। 1983 ਵਰਡ ਕੱਪ 'ਤੇ ਆਧਾਰਿਤ ਇਸ ਫ਼ਿਲਮ 'ਚ ਮੁੱਖ ਭੂਮਿਕਾ ਦੇ ਵਿੱਚ ਰਣਵੀਰ ਸਿੰਘ ਹੋਣਗੇ।
ਦੱਸਣਯੋਗ ਹੈ ਕਿ ਇਸ ਫ਼ਿਲਮ ਲਈ ਟ੍ਰੇਨਿੰਗ ਧਰਮਸ਼ਾਲਾ ਵਿੱਚ ਸ਼ੁਰੂ ਹੋ ਚੁੱਕੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਟ੍ਰੇਨਿੰਗ 2 ਹਫ਼ਤਿਆਂ ਦੀ ਹੋਵੇਗੀ ਜਿਸ ਵਿੱਚ ਸਾਰੇ ਹੀ ਕਲਾਕਾਰਾਂ ਨੂੰ ਕ੍ਰਿਕਟ ਸਿਖਾਇਆ ਜਾਵੇਗਾ।
ਧਰਮਸ਼ਾਲਾ 'ਚ ਟ੍ਰੇਨਿੰਗ ਦੇ ਨਾਲ-ਨਾਲ '83' ਦੀ ਟੀਮ ਮਸਤੀ ਵੀ ਖ਼ੂਬ ਕਰਦੀ ਨਜ਼ਰ ਆ ਰਹੀ ਹੈ ਜਿਸ ਦਾ ਸਬੂਤ ਰਣਵੀਰ ਸਿੰਘ ਨੇ ਇੰਸਟਾਗ੍ਰਾਮ ਪੋਸਟਾਂ ਤੋਂ ਦੇ ਦਿੱਤਾ ਹੈ।
ਆਪਣੇ ਇੰਸਟਾਗ੍ਰਾਮ 'ਤੇ ਰਣਵੀਰ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆ ਹਨ। ਇੱਕ ਤਸਵੀਰ ਹਾਰਡੀ ਸੰਧੂ ਦੇ ਨਾਲ ਹੈ ਜਿਸ ਵਿੱਚ ਉਹ ਲਿਖਦੇ ਹਨ ,"ਧਰਮਸ਼ਾਲਾ 'ਚ ਹੋ ਰਹੀ ਹੈ ਟੀਮ 83 ਦੀ ਬੌਂਡਿੰਗ ।"
ਇਸ ਦੇ ਨਾਲ ਹੀ ਉਨ੍ਹਾਂ ਬਾਕੀ ਦੀ ਸਟਾਰ ਕਾਸਟ ਦੇ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਐਮੀ ਵਿਰਕ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ।