ਪੰਜਾਬ

punjab

ETV Bharat / sitara

ਜਨਮਦਿਨ ਮੌਕੇ ਅਮਰਿੰਦਰ ਗਿੱਲ ਨੇ ਜਨਤਕ ਕੀਤੀ ਇਹ ਖ਼ਾਸ ਖ਼ਬਰ - pollywood

ਪਾਲੀਵੁੱਡ ਅਦਾਕਾਰ ਅਤੇ ਗਾਇਕ ਅਮਰਿੰਦਰ ਗਿੱਲ ਨੇ ਆਪਣੀ ਆਉਣ ਵਾਲੀ ਫ਼ਿਲਮ ਦੀ ਜਾਣਕਾਰੀ ਦਿੱਤੀ ਹੈ।

ਫ਼ੋਟੋ

By

Published : May 12, 2019, 8:07 AM IST

ਚੰਡੀਗੜ੍ਹ :ਅਮਰਿੰਦਰ ਗਿੱਲ ਉਨ੍ਹਾਂ ਕਲਾਕਾਰਾਂ ਵਿੱਚੋਂ ਹਨ ਜੋ ਭਾਵੇਂ ਸਾਲ ਦਾ ਇਕ ਪ੍ਰੋਜੈਕਟ ਰਿਲੀਜ਼ ਕਰਨ ਪਰ ਚਰਚਾ 'ਚ ਹਰ ਵੇਲੇ ਰਹਿੰਦੇ ਹਨ। 11 ਮਈ ਨੂੰ ਅਮਰਿੰਦਰ ਗਿੱਲ ਨੇ ਆਪਣਾ 43 ਵਾਂ ਜਨਮਦਿਨ ਮਨਾਇਆ। ਇਸ ਮੌਕੇ ਉਨ੍ਹਾਂ ਆਪਣੇ ਫ਼ੇਸਬੁੱਕ ਪੇਜ 'ਤੇ ਆਪਣੀ ਆਉਣ ਵਾਲੀ ਫ਼ਿਲਮ ਦਾ ਐਲਾਨ ਕੀਤਾ।
ਪੋਸਟ ਨੂੰ ਸਾਂਝਾ ਕਰਦੇ ਹੋਏ ਅਮਰਿੰਦਰ ਨੇ ਲਿਖਿਆ, "ਜਿਸ ਤਰ੍ਹਾਂ ਤੁਸੀਂ ਕਾਲੇ,ਗੇਜੇ,ਪਰਗਟ,ਸੋਬੇ ,ਭੋਲੇ ਤੇ ਪੰਮੇ ਨੂੰ ਪਿਆਰ ਦਿੱਤਾ ਉਮੀਦ ਹੈ ਕਿ ਆਉਣ ਵਾਲੇ ਨਵੇਂ ਕਿਰਦਾਰ ਗੈਰੀ ਰੰਧਾਵਾ ਨੂੰ ਵੀ ਉਨ੍ਹਾਂ ਹੀ ਪਿਆਰ ਦਵੋਗੇ। ਧੰਨਵਾਦ ਇੰਨ੍ਹਾਂ ਪਿਆਰ ਅਤੇ ਸਬਰ ਰੱਖਣ ਦੇ ਲਈ। ਗੈਰੀ ਰੰਧਾਵਾ ਨੂੰ ਮਿਲੋਂ ਸਿਨੇਮਾਘਰਾਂ 'ਚ 7 ਜੂਨ 2019 ।

ਜ਼ਿਕਰਯੋਗ ਹੈ ਕਿ ਅਮਰਿੰਦਰ ਗਿੱਲ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ 'ਲਵ ਪੰਜਾਬ', 'ਅੰਗਰੇਜ਼', 'ਇੱਕ ਕੁੜੀ ਪੰਜਾਬ ਦੀ', 'ਸਰਵਨ', 'ਗੋਰਿਆਂ ਨੂੰ ਦਫਾ ਕਰੋ', 'ਤੂੰ ਮੇਰਾ 22 ਮੈਂ ਤੇਰਾ 22', 'ਲਾਹੌਰੀਏ', 'ਗੋਲਕ ਬੁਗਨੀ ਬੈਂਕ ਤੇ ਬਟੂਆ' ਅਤੇ 'ਅਸ਼ਕੇ' ਵਰਗੀਆਂ ਫਿਲਮਾਂ 'ਚ ਅਮਰਿੰਦਰ ਗਿੱਲ ਕੰਮ ਕਰ ਚੁੱਕੇ ਹਨ।

ABOUT THE AUTHOR

...view details