ਆਪਣੇ ਸੁਪਨੇ ਲਈ ਅਸੀਂ ਲੰਡਨ ਪੁੱਜੇ ਹਾਂ- ਐਮੀ ਵਿਰਕ - 83
ਐਮੀ ਵਿਰਕ ਅਤੇ ਹਾਰਡੀ ਸੰਧੂ ਨੇ ਇੰਸਟਾਗ੍ਰਾਮ 'ਤੇ ਟੀਮ '83' ਦੇ ਨਾਲ ਫ਼ੋਟੋ ਸਾਂਝੀ ਕੀਤੀ ਹੈ ਅਤੇ ਆਪਣੇ ਵਿਚਾਰ ਲਿਖੇ ਹਨ।
ਫ਼ੋਟੋ
ਚੰਡੀਗੜ੍ਹ : ਫ਼ਿਲਮ '83' ਦੀ ਟੀਮ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹੀ ਦੇ ਵਿੱਚ ਇਸ ਫ਼ਿਲਮ 'ਚ ਅਹਿਮ ਕਿਰਦਾਰ ਅਦਾ ਕਰ ਰਹੇ ਐਮੀ ਵਿਰਕ ਨੇ ਇੰਸਟਾਗ੍ਰਾਮ 'ਤੇ ਜਾਣਕਾਰੀ ਸਾਂਝੀ ਕੀਤੀ ਕਿ ਉਨ੍ਹਾਂ ਦੀ ਟੀਮ ਲੰਡਨ ਪੁੱਜ ਗਈ ਹੈ।
ਟੀਮ ਦੀ ਫ਼ੋਟੋ ਨੂੰ ਸਾਂਝਾ ਕਰਦੇ ਹੋਏ ਐਮੀ ਨੇ ਲਿਖਿਆ, "ਹੁਣੇ ਹੀ ਆਪਣੇ ਸੁਪਨੇ ਲਈ ਅਸੀਂ ਲੰਡਨ ਪੁੱਜੇ ਹਾਂ, ਉਮੀਦ ਕਰਦੇ ਹਾਂ ਕਿ ਅਸੀਂ ਆਪਣਾ ਬੈਸਟ ਕਰੀਏ। "