ਪੰਜਾਬ

punjab

ETV Bharat / sitara

ਜਲਦ ਹੀ ਨਵੇਂ ਪ੍ਰੋਜੈਕਟ ਨਾਲ ਫੈਨਜ਼ ਦੇ ਰੁਬਰੂ ਹੋਣਗੇ ਐਮੀ ਵਿਰਕ, ਸਾਂਝੀ ਕੀਤੀ ਪਹਿਲੀ ਝਲਕ - ਗਾਇਕ ਐਮੀ ਵਿਰਕ

ਪੰਜਾਬ ਦੇ ਮਸ਼ਹੂਰ ਗਾਇਕ ਐਮੀ ਵਿਰਕ (Ammy Virk) ਜਲਦ ਹੀ ਨਵੇਂ ਪ੍ਰੋਜੈਕਟ ਨਾਲ ਫੈਨਜ਼ ਦੇ ਰੁਬਰੂ ਹੋਣਗੇ। ਇਸ ਬਾਰੇ ਖ਼ੁਦ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕੀਤੀ ਹੈ। ਐਮੀ ਵਿਰਕ ਕਿਸਮਤ-2 ਤੋਂ ਬਾਅਦ ਇੱਕ ਹੋਰ ਸਿੰਗਲ ਟਰ੍ਰੈਕ " ਪਿਆਰ ਦੀ ਕਹਾਣੀ " (Pyar Di Kahani) ਲੈ ਕੇ ਆ ਰਹੇ ਹਨ।

ਫੈਨਜ਼ ਦੇ ਰੁਬਰੂ ਹੋਣਗੇ ਐਮੀ ਵਿਰਕ
ਫੈਨਜ਼ ਦੇ ਰੁਬਰੂ ਹੋਣਗੇ ਐਮੀ ਵਿਰਕ

By

Published : Oct 13, 2021, 12:41 PM IST

ਚੰਡੀਗੜ੍ਹ:ਪੌਲੀਵੁੱਡ (pollywood) ਦੇ ਮਸ਼ਹੂਰ ਗਾਇਕ ਐਮੀ ਵਿਰਕ (Ammy Virk) ਜਲਦ ਹੀ ਨਵੇਂ ਪ੍ਰੋਜੈਕਟ ਨਾਲ ਫੈਨਜ਼ ਦੇ ਰੁਬਰੂ ਹੋਣਗੇ। ਇਸ ਬਾਰੇ ਖ਼ੁਦ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕੀਤੀ ਹੈ।

ਪੌਲੀਵੁੱਡ ਤੇ ਪੰਜਾਬੀ ਫਿਲਮਾਂ ਵਿੱਚ ਕਈ ਸ਼ਾਨਦਾਰ ਗੀਤ ਦੇਣ ਵਾਲੇ ਐਮੀ ਵਿਰਕ ਕਿਸਮਤ-2 ਤੋਂ ਬਾਅਦ ਇੱਕ ਹੋਰ ਸਿੰਗਲ ਟਰ੍ਰੈਕ " ਪਿਆਰ ਦੀ ਕਹਾਣੀ " (Pyar Di Kahani)ਲੈ ਕੇ ਆ ਰਹੇ ਹਨ। ਇਸ ਗੀਤ ਨੂੰ ਸਾਰੇਗਾਮਾ ਕੰਪਨੀ ਵੱਲੋਂ ਰਿਲੀਜ਼ ਕੀਤਾ ਜਾਵੇਗਾ। " ਪਿਆਰ ਦੀ ਕਹਾਣੀ" ਇੱਕ ਰੋਮੈਂਟਿਕ ਗੀਤ ਹੈ।

ਐਮੀ ਵਿਰਕ ਨੇ ਆਪਣੇ ਫੈਨਜ਼ ਦੀ ਐਕਸਾਈਟਮੈਂਟ ਵਧਾਉਣ ਲਈ ਗੀਤ ਦੀ ਰਿਲੀਜ਼ ਡੇਟ , ਕ੍ਰੈਡਿਟ ਅਤੇ ਹੋਰ ਕਿਸੇ ਜਾਣਕਾਰੀ ਤੋਂ ਬਿਨਾਂ ਹੀ ਸੋਸ਼ਲ ਮੀਡੀਆ 'ਤੇ ਪੋਸਟਰ ਸਾਂਝਾ ਕੀਤਾ ਹੈ। ਫਿਲਹਾਲ ਦਰਸ਼ਕ ਵਿਰਕ ਦੇ ਨਵੇਂ ਗੀਤ ਨੂੰ ਸੁਣਨ ਲਈ ਬੇਹਦ ਉਤਸ਼ਾਹਤ ਹਨ ਤੇ ਉਹ ਜਲਦ ਹੀ ਇਸ ਗੀਤ ਦੀ ਰਿਲੀਜ਼ ਡੇਟ ਦਾ ਇੰਤਜ਼ਾਰ ਕਰ ਰਹੇ ਹਨ।

ਦੱਸਣਯੋਗ ਹੈ ਕਿ ਇਹ ਗੀਤ ਗੀਤਕਾਰ ਰਾਜ ਫਤਿਹਪੁਰ ਵੱਲੋਂ ਲਿਖਿਆ ਗਿਆ ਹੈ। ਜਿਨ੍ਹਾਂ ਨੇ ਪਹਿਲਾਂ ਵੀ ਐਮੀ ਵਿਰਕ ਲਈ ਕਈ ਗੀਤ ਲਿਖੇ ਸਨ। ਇਸ ਗੀਤ ਦਾ ਮਿਊਜ਼ਿਕ ਸੰਨੀ ਵਿਰਕ ਵੱਲੋਂ ਤਿਆਰ ਕੀਤਾ ਗਿਆ ਹੈ।

ਪਿਆਰ ਦੀ ਕਹਾਣੀ ਗੀਤ ਨਾਲ ਫੈਨਜ਼ ਦੇ ਰੁਬਰੂ ਹੋਣਗੇ ਐਮੀ ਵਿਰ

ਇਹ ਵੀ ਪੜ੍ਹੋ :ਕਰੂਜ਼ ਡਰੱਗਜ਼ ਮਾਮਲਾ: ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਅੱਜ

ABOUT THE AUTHOR

...view details