ਚੰਡੀਗੜ੍ਹ:ਪੁਆੜਾ ਫਿਲਮ ਨੂੰ ਲੈ ਕੇ ਐਮੀ ਵਿਰਕ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਹੁਣ ਇਸ ਖ਼ਬਰਾਂ ਇਹ ਆ ਰਹੀਆਂ ਹਨ ਕਿ ਇਸ ਸਬੰਧੀ ਐਮੀ ਵਿਰਕ ਨੇ ਸਫ਼ਾਈ ਦਿੰਦੇ ਕਿਹਾ ਹੈ ਕਿ ਇਹ ਫ਼ਿਲਮ ਕਿਸਾਨੀ ਸੰਘਰਸ਼ ਤੋਂ ਪਹਿਲਾਂ ਬਣੀ ਸੀ। ਉਸ ਨੇ ਕਿਹਾ ਕਿ ਮੈਂ ਕਿਸਾਨ ਦਾ ਪੁੱਤਰ ਹਾਂ ਤੇ ਕਿਸਾਨਾਂ ਦੇ ਹੱਕ ਵਿੱਚ ਖੜਾ ਹਾਂ।
ਇਹ ਵੀ ਪੜੋ: ਜਨਮ ਦਿਨ ਮੁਬਾਰਕ ਨੀਰੂ ਬਾਜਵਾ
ਕੀ ਸੀ ਮਾਮਲਾ ?
ਦੱਸ ਦਈਏ ਕਿ ਅਦਾਕਾਰ ਐਮੀ ਵਿਰਕ ਇਨ੍ਹੀਂ ਦਿਨੀਂ ਵਿਵਾਦਾਂ ’ਚ ਘਿਰੇ ਹੋਏ ਹਨ ਤੇ ਹਰ ਪਾਸੇ ਉਹਨਾਂ ਦਾ ਵਿਰੋਧ ਹੋ ਰਿਹਾ ਹੈ। ਦਰਅਸਲ ਐਮੀ ਵਿਰਕ ਦੀਆਂ ਦੋ-ਤਿੰਨ ਫ਼ਿਲਮਾਂ ਨੂੰ ਲੈ ਕੇ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਹਨ। 12 ਅਗਸਤ ਨੂੰ ਜ਼ੀ ਮੀਡੀਆ ਦੀ ਪ੍ਰੋਡਕਸ਼ਨ ਹੇਠ ਸਿਨੇਮਾਘਰਾਂ ’ਚ ਰਿਲੀਜ਼ ਹੋਈ ਫ਼ਿਲਮ ਪੁਆੜਾ ਦਾ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਐਮੀ ਵਿਰਕ ਕਿਸਾਨ ਵਿਰੋਧੀ ਜ਼ੀ ਮੀਡੀਆ ਦੀਆਂ ਫ਼ਿਲਮਾਂ ’ਚ ਕੰਮ ਕਰ ਰਿਹਾ ਹੈ, ਇਸ ਲਈ ਉਸ ਦਾ ਬਾਈਕਾਟ ਹੋਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਐਮੀ ਵਿਰਕ ਨੇ ਇੱਕ ਫਿਲਮ ਅੰਦਰ ਅਜੇ ਦੇਵਗਨ ਨਾਲ ਕੰਮ ਕੀਤਾ ਹੈ ਜਿਸ ਕਾਰਨ ਉਸ ਦਾ ਵਿਰੋਧ ਹੋ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਐਮੀ ਨੇ ਫ਼ਿਲਮ ’ਚ ਅਜੇ ਦੇਵਗਨ ਜੋ ਕਿਸਾਨਾਂ ਖ਼ਿਲਾਫ਼ ਬੋਲਦੇ ਹਨ ਜਿਸ ਕਾਰਨ ਐਮੀ ਵਿਰਕ ਨੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।
ਇਹ ਵੀ ਪੜੋ: Happy Birthday ‘ਛੋਟੀ ਬਹੂ’
ਉਥੇ ਹੀ ਕੁਝ ਦਿਨ ਪਹਿਲਾਂ ਐਮੀ ਵਿਰਕ ਦੀ ਫ਼ਿਲਮ ‘ਕਿਸਮਤ 2’ ਦਾ ਵੀ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ’ਤੇ ਵੀ ਲੋਕਾਂ ਨੂੰ ਇਤਰਾਜ਼ ਹੈ। ਦਰਅਸਲ ਇਹ ਫ਼ਿਲਮ ਵੀ ਜ਼ੀ ਸਟੂਡੀਓ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ।