ਚੰਡੀਗੜ੍ਹ: ਐਮੀ ਵਿਰਕ ਅਤੇ ਤਾਨੀਆ ਦੀ ਮੁੱਖ ਭੂਮੀਕਾ ਵਾਲੀ ਫ਼ਿਲਮ 'ਸੁਫਨਾ' ਦੇ ਗੀਤ ਯੂਟਿਊਬ 'ਤੇ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਇਸ ਫ਼ਿਲਮ ਦੇ ਗੀਤ 'ਕਬੂਲ ਏ' ਅਤੇ 'ਜਾਨ ਦਿਆਂ ਗੇ' ਨੂੰ ਦਰਸ਼ਕ ਖ਼ੂਬ ਪਸੰਦ ਕਰ ਰਹੇ ਹਨ। ਹਾਲ ਹੀ ਵਿੱਚ ਇਸ ਫ਼ਿਲਮ ਦੇ ਤੀਜੇ ਗੀਤ 'ਚੰਨਾ ਵੇ' ਦਾ ਪੋਸਟਰ ਸਪੀਡ ਰਿਕਾਰਡਸ ਨੇ ਟਵੀਟ ਕੀਤਾ।
'ਚੰਨਾ ਵੇ' ਦੇ ਪੋਸਟਰ 'ਚ ਐਮੀ ਤੇ ਤਾਨੀਆ ਦੀ ਕੈਮੀਸਟਰੀ ਦੇ ਚਰਚੇ - pollywood news
ਪੰਜਾਬੀ ਫ਼ਿਲਮ ਸੁਫਨਾ ਦੇ ਗੀਤਾਂ ਨੂੰ ਇੰਟਰਨੈੱਟ 'ਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਦੇ ਗੀਤ 'ਕਬੂਲ ਏ' ਅਤੇ 'ਜਾਨ ਦਿਆਂ ਗੇ' ਨੂੰ ਦਰਸ਼ਕ ਕਾਫ਼ੀ ਪਸੰਦ ਕਰ ਰਹੇ ਹਨ। ਹਾਲ ਹੀ ਵਿੱਚ ਇਸ ਫ਼ਿਲਮ ਦੇ ਤੀਜੇ ਗੀਤ 'ਚੰਨਾ ਵੇ' ਦਾ ਪੋਸਟਰ ਸਾਹਮਣੇ ਆ ਚੁੱਕਾ ਹੈ। ਫ਼ਿਲਮ ਦੇ ਪੋਸਟਰ 'ਚ ਐਮੀ ਅਤੇ ਤਾਨੀਆ ਦੀ ਕੈਮੀਸਟਰੀ ਕਮਾਲ ਦੀ ਹੈ।
ਫ਼ੋਟੋ
ਇਸ ਪੋਸਟਰ 'ਚ ਐਮੀ ਅਤੇ ਤਾਨੀਆ ਦੀ ਕੈਮੀਸਟਰੀ ਨੇ ਦਰਸ਼ਕਾਂ ਨੂੰ ਫ਼ਿਲਮ ਵੇਖਣ ਲਈ ਉਤਸੁਕ ਕਰ ਦਿੱਤਾ ਹੈ। ਇਸ ਗੀਤ ਨੂੰ ਆਵਾਜ਼ ਬੀ ਪ੍ਰਾਕ ਨੇ ਦਿੱਤੀ ਹੈ। ਗੀਤ ਦੇ ਬੋਲ ਅਤੇ ਕੰਪੋਜੀਸ਼ਨ ਜਾਨੀ ਵੱਲੋਂ ਤਿਆਰ ਕੀਤੀ ਗਈ ਹੈ। ਇਹ ਗੀਤ ਜੰਗਲ ਮਿਊਜ਼ਿਕ ਅਤੇ ਸਪੀਡ ਰਿਕਾਰਡਸ ਦੇ ਲੇਬਲ ਹੇਠ 25 ਜਨਵਰੀ ਨੂੰ ਰਿਲੀਜ਼ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਫ਼ਿਲਮ 'ਸੁਫਨਾ' 14 ਫ਼ਰਵਰੀ ਨੂੰ ਸਿਨੇਮਾ ਘਰਾਂ ਦਾ ਸ਼ਿੰਘਾਰ ਬਣੇਗੀ। ਸਾਲ 2020 ਐਮੀ ਵਿਰਕ ਲਈ ਬਹੁਤ ਖ਼ਾਸ ਹੈ ਕਿਉਂਕਿ ਇਸ ਸਾਲ ਉਨ੍ਹਾਂ ਦੀ ਪਹਿਲੀ ਬਾਲੀਵੁੱਡ ਫ਼ਿਲਮ '83' ਰਿਲੀਜ਼ ਹੋ ਰਹੀ ਹੈ।