ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ, ਜਿਸ ਦਾ ਨਾਂਅ ਹੈ 'ਸੌਂਕਣ ਸੌਂਕਣੇ'। ਦੱਸ ਦੇਈਏ ਕਿ ਇਸ ਫ਼ਿਲਮ ਵਿੱਚ ਸਰਗੁਣ ਮਹਿਤਾ ਵੀ ਐਮੀ ਨਾਲ ਨਜ਼ਰ ਆਵੇਗੀ। ਦੱਸਣਯੋਗ ਹੈ ਕਿ ਅਦਾਕਾਰਾ ਸਰਗੁਣ ਮਹਿਤਾ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਇਸ ਫ਼ਿਲਮ ਦਾ ਐਲਾਨ ਕੀਤਾ ਹੈ। ਉਨ੍ਹਾਂ ਲਿਖਿਆ, "ਸਾਨੂੰ ਤੁਹਾਡੀਆਂ ਸ਼ੁਭ ਕਾਮਨਾਵਾਂ ਦੀ ਜ਼ਰੂਰਤ ਹੈ।"
ਇਸ ਫ਼ਿਲਮ ਨੂੰ ਅਮਰਜੀਤ ਸਿੰਘ ਸਰਾਓਂ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫ਼ਿਲਮ ਵਿੱਚ ਪੰਜਾਬੀ ਮੁਟਿਆਰਾ ਨਿਮਰਤ ਖੈਰਾ ਵੀ ਨਜ਼ਰ ਆਵੇਗੀ। ਫ਼ਿਲਮ ਦੀ ਕਹਾਣੀ ਅੰਬਰਦੀਪ ਵੱਲੋਂ ਲਿਖੀ ਗਈ ਹੈ।