ਚੰਡੀਗੜ੍ਹ: 20 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਫ਼ਿਲਮ ਨਿੱਕਾ ਜ਼ੈਲਦਾਰ 3 ਦੇ ਰਿਲੀਜ਼ ਹੋਏ ਪਹਿਲੇ ਗੀਤ ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਦੇ ਗੀਤ ਅਨਾਊਂਸਮੇਂਟ ਦੇ ਵਿੱਚ ਐਮੀ ਵਿਰਕ ਅਤੇ ਵਾਮਿਕਾ ਗੱਬੀ ਦੀ ਕੈਮੀਸਟਰੀ ਬਾ ਕਮਾਲ ਹੈ। ਦੱਸ ਦਈਏ ਕਿ ਇਸ ਗੀਤ ਨੂੰ ਆਵਾਜ਼ ਐਮੀ ਵਿਰਕ ਨੇ ਦਿੱਤੀ ਹੈ। ਗੁਰਮੀਤ ਸਿੰਘ ਦੇ ਮਿਊਂਜ਼ਿਕ ਤੇ ਕਪਤਾਨ ਦੇ ਬੋਲ ਹਨ। 10 ਸਤੰਬਰ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 2 ਲੱਖ ਤੋਂ ਜ਼ਿਆਦਾ ਲੋਕ ਵੇਖ ਚੁੱਕੇ ਹਨ।
ਐਮੀ ਵਿਰਕ ਅਤੇ ਵਾਮਿਕਾ ਗੱਬੀ ਦੀ ਜੋੜੀ ਨੇ ਪਾਇਆ ਧਮਾਲ - Ammy And Wamika Dance
ਫ਼ਿਲਮ ਨਿੱਕਾ ਜ਼ੈਲਦਾਰ 3 ਦੇ ਗੀਤ ਅਨਾਊਂਸਮੈਂਟ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਇਸ ਗੀਤ ਦੇ ਵਿੱਚ ਪੂਰਾ ਵਿਆਹ ਵਾਲਾ ਮਾਹੌਲ ਵਿਖਾਇਆ ਗਿਆ ਹੈ।ਐਮੀ ਵਿਰਕ ਅਤੇ ਵਾਮਿਕਾ ਗੱਬੀ ਦਾ ਇਸ ਗੀਤ 'ਚ ਭੰਗੜਾ ਸਭ ਨੂੰ ਪਸੰਦ ਆ ਰਿਹਾ ਹੈ।
ਇਸ ਗੀਤ ਦੀ ਵੀਡੀਓ ਦੇ ਵਿੱਚ ਵਿਆਹ ਵਾਲਾ ਮਾਹੌਲ ਵਿਖਾਇਆ ਗਿਆ ਹੈ। ਭੰਗੜਾ ਤਾਂ ਕਮਾਲ ਦਾ ਇਸ ਵੀਡੀਓ ਦੇ ਵਿੱਚ ਹੈ ਹੀ ਪਰ ਉਸ ਤੋਂ ਇਲਾਵਾ ਵਾਮਿਕਾ ਗੱਬੀ ਦਾ ਸੂਟ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਵਾਰ ਨਿੱਕਾ ਜ਼ੈਲਦਾਰ ਸੀਰੀਜ਼ ਦੇ ਵਿੱਚ ਇੱਕ ਬਦਲਾਅ ਵੇਖਿਆ ਗਿਆ ਹੈ। ਪਿੱਛਲੇ ਦੋ ਭਾਗਾਂ ਦੇ ਵਿੱਚ ਮੁੱਖ ਕਿਰਦਾਰਾਂ ਦੇ ਵਿੱਚ ਸੋੇਨਮ ਬਾਜਵਾ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਈ ਸੀ ਪਰ ਇਸ ਵਾਰ ਫ਼ਿਲਮ ਦੇ ਵਿੱਚ ਸੋਨਮ ਬਾਜਵਾ ਨਹੀਂ ਹੈ। ਇਸ ਦਾ ਕਾਰਨ ਕੀ ਹੈ ਇਹ ਤਾਂ ਫ਼ਿਲਮ ਦੇ ਪ੍ਰੋਡਿਊਸਰਸ ਅਤੇ ਸੋਨਮ ਬਾਜਵਾ ਹੀ ਜਾਣਦੇ ਹਨ।
ਸਿਮਰਜੀਤ ਸਿੰਘ ਵੱਲੋਂ ਨਿਰਦੇਸ਼ਿਤ ਫ਼ਿਲਮ ਨਿੱਕਾ ਜ਼ੈਲਦਾਰ 3 ਦੇ ਵਿੱਚ ਇਸ ਵਾਰ ਕਹਾਣੀ ਬਹੁਤ ਹੀ ਦਿਲਚਸਪ ਅਤੇ ਕਾਮੇਡੀ ਭਰਪੂਰ ਹੈ। ਫ਼ਿਲਮ ਦੇ ਟ੍ਰੇਲਰ ਦੇ ਵਿੱਚ ਨਿੱਕਾ ਯਾਨੀ ਕਿ ਐਮੀ ਵਿਰਕ 'ਚ ਉਸ ਦੇ ਦਾਦੇ ਦੀ ਆਤਮਾ ਆ ਜਾਂਦੀ ਹੈ। ਕਿਸ ਤਰ੍ਹਾਂ ਐਮੀ ਸਾਰਿਆਂ ਨੂੰ ਦੁੱਖੀ ਕਰਦਾ ਹੈ ਉਸ 'ਤੇ ਹੀ ਫ਼ਿਲਮ ਆਧਾਰਿਤ ਹੈ। ਵੇਖਣਾ ਦਿਲਚਸਪ ਹੋਵੇਗਾ ਹਰ ਵਾਰ ਬਾਕਸ ਆਫ਼ਿਸ 'ਤੇ ਹਿੱਟ ਸਾਬਿਤ ਹੋਈ ਫ਼ਿਲਮ ਨਿੱਕਾ ਜ਼ੈਲਦਾਰ ਇਸ ਵਾਰ ਕੀ ਕਮਾਲ ਕਰਦੀ ਹੈ।