ਪੰਜਾਬ

punjab

ETV Bharat / sitara

ਅਮਿਤਾਭ ਬੱਚਨ ਦਾ ਕੋਵਿਡ -19 ਟੈਸਟ ਆਇਆ ਨੈਗੇਟਿਵ, ਹਸਪਤਾਲ ਤੋਂ ਮਿਲੀ ਛੁੱਟੀ - ਅਮਿਤਾਭ ਬੱਚਨ

ਅਦਾਕਾਰ ਅਮਿਤਾਭ ਬੱਚਨ ਦਾ ਕੋਰੋਨਾ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਅਮਿਤਾਭ ਬੱਚਨ ਦਾ ਕੋਵਿਡ -19 ਟੈਸਟ ਆਇਆ ਨੈਗੇਟਿਵ, ਹਸਪਤਾਲ ਤੋਂ ਮਿਲੀ ਛੁੱਟੀ
ਅਮਿਤਾਭ ਬੱਚਨ ਦਾ ਕੋਵਿਡ -19 ਟੈਸਟ ਆਇਆ ਨੈਗੇਟਿਵ, ਹਸਪਤਾਲ ਤੋਂ ਮਿਲੀ ਛੁੱਟੀ

By

Published : Aug 2, 2020, 5:30 PM IST

ਮੁੰਬਈ: ਅਦਾਕਾਰ ਅਭਿਸ਼ੇਕ ਬੱਚਨ ਨੇ ਸਾਂਝਾ ਕੀਤਾ ਕਿ ਉਨ੍ਹਾਂ ਦੇ ਪਿਤਾ ਅਮਿਤਾਭ ਬੱਚਨ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਅਭਿਸ਼ੇਕ ਅਤੇ ਉਨ੍ਹਾਂ ਦੇ ਪਿਤਾ, ਬਾਲੀਵੁੱਡ ਆਈਕਨ ਅਮਿਤਾਭ ਬੱਚਨ, ਕੋਰੋਨਾ ਵਾਇਰਸ ਸੰਕਰਮਤ ਪਾਏ ਗਏ ਸਨ ਅਤੇ 11 ਜੁਲਾਈ ਤੋਂ ਹਸਪਤਾਲ ਵਿੱਚ ਦਾਖਲ ਸਨ। ਜਦੋਂਕਿ ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਬੱਚਨ ਅਤੇ ਬਿੱਗ ਬੀ ਘਰ ਪਰਤ ਗਏ ਹਨ, ਅਭਿਸ਼ੇਕ ਅਜੇ ਵੀ ਹਸਪਤਾਲ ਵਿੱਚ ਰਹਿਣਗੇ।

ਬਾਲੀਵੁੱਡ ਦਾ ਦਿੱਗਜ਼ ਅਦਾਕਾਰ ਖਤਰਨਾਕ ਵਾਇਰਸ ਨਾਲ ਲੜਦਿਆਂ ਵੀ ਸੋਸ਼ਲ ਮੀਡੀਆ 'ਤੇ ਸਰਗਰਮ ਸੀ ਅਤੇ ਆਪਣੇ ਕੋਵਿਡ ਵਾਰਡ ਤੋਂ ਆਮ ਤੌਰ 'ਤੇ ਜ਼ਿੰਦਗੀ ਬਾਰੇ ਵਿਚਾਰ ਸਾਂਝੇ ਕਰ ਰਹੇ ਸੀ।

ABOUT THE AUTHOR

...view details