ਮੁੰਬਈ: ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਸੰਕੇਤ ਦਿੱਤਾ ਹੈ ਕਿ ਸਿਹਤ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਆਪ੍ਰੇਸ਼ਨ ਕਰਾਉਣ ਦੀ ਜ਼ਰੂਰਤ ਹੈ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਡਾਕਟਰੀ ਪ੍ਰਕਿਰਿਆ ਪੂਰੀ ਹੈ ਜਾਂ ਨਹੀਂ।
78 ਸਾਲਾ ਅਦਾਕਾਰ ਅਮਿਤਾਭ ਬੱਚਨ ਨੇ ਆਪਣੇ ਨਿੱਜੀ ਬਲਾੱਗ 'ਤੇ ਲਿਖਿਆ ਹੈ ਕਿ ਸਿਹਤ ਸਬੰਧੀ ਦਿੱਕਤ ...ਅਪ੍ਰੇਸ਼ਨ ...ਲਿਖ ਨਹੀਂ ਸਕਦਾ। ਅਦਾਕਾਰ ਨੇ ਹਾਲ ਹੀ ‘ਚ ਖੁਲਾਸਾ ਕੀਤਾ ਸੀ ਕਿ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਪਤਨੀ ਜਯਾ ਬੱਚਨ, ਪੁੱਤਰ ਅਭਿਸ਼ੇਕ ਬੱਚਨ ਅਤੇ ਨੂੰਹ ਐਸ਼ਵਰਿਆ ਰਾਏ ਬੱਚਨ ਇਸ ਸਮੇਂ ਕਿਹੜੀਆਂ ਫਿਲਮਾਂ ‘ਚ ਕੰਮ ਕਰ ਰਹੇ ਹਨ।