ਵਾਸ਼ਿੰਗਟਨ: ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਐਮਾਜ਼ੋਨ ਦੇ ਮਾਲਕ ਜੇਫ਼ ਬੇਜ਼ੋਸ ਦੀ ਪਤਨੀ ਮੈਕੇਂਜੀ ਬੇਜ਼ੋਸ ਨਾਲ ਤਲਾਕ ਦੁਨੀਆਂ ਦਾ ਸਭ ਤੋਂ ਮਹਿੰਗਾ ਤਲਾਕ ਹੈ ਜਿਸ 'ਚ ਮੈਕੇਂਜੀ ਬੇਜ਼ੋਸ ਨੂੰ 38 ਅਰਬ ਡਾਲਰ ਮਿਲਣਗੇ। ਮੈਕੇਂਜੀ ਅਤੇ ਜੇਫ਼ ਦਾ ਵਿਆਹ ਅੱਜ ਤੋਂ 26 ਸਾਲ ਪਹਿਲਾ ਹੋਇਆ ਸੀ।
ਤਲਾਕ ਤੋਂ ਬਾਅਦ ਮੈਕੇਂਜੀ ਬੇਜ਼ੋਸ ਬਣੇਗੀ ਦੁਨੀਆਂ ਦੀ ਚੌਥੀ ਸਭ ਤੋਂ ਅਮੀਰ ਔਰਤ - ਤਲਾਕ
ਇਹ ਦੁਨੀਆਂ ਦਾ ਸਭ ਤੋਂ ਵੱਡਾ ਤਲਾਕ ਸੈਟਲਮੈਂਟ ਹੈ ਜਿਸ ਤੋਂ ਬਾਅਦ ਜੇਫ਼ ਬੇਜ਼ੋਸ ਦੀ ਪਤਨੀ ਮੈਕੇਂਜੀ ਬੇਜ਼ੋਸ ਦਾ ਨਾਂਅ ਦੁਨੀਆਂ ਦੀ ਚੌਥੀ ਅਮੀਰ ਮਹਿਲਾਵਾਂ ਵਿੱਚ ਆ ਜਾਵੇਗਾ।
ਫ਼ੋਟੋ
ਤਲਾਕ ਤੋਂ ਬਾਅਦ ਉਹ ਦੁਨੀਆਂ ਦੀ ਚੌਥੀ ਸਭ ਤੋਂ ਅਮੀਰ ਔਰਤ ਬਣ ਜਾਵੇਗੀ ਤੇ ਉਹ ਵਾਅਦਾ ਵੀ ਕਰ ਚੁੱਕੀ ਹੈ ਕਿ ਜਿੰਨ੍ਹਾਂ ਸਮਾਂ ਉਨ੍ਹਾਂ ਦੀ ਤਿਜੋਰੀ ਖ਼ਾਲੀ ਨਹੀ ਹੁੰਦੀ ਉਨ੍ਹਾਂ ਸਮਾਂ ਉਹ ਦਾਨ ਕਰਦੀ ਰਹੇਗੀ ।