ਚੰਡੀਗੜ੍ਹ: ਅਮਰਿੰਦਰ ਗਿੱਲ ਨੇ ਸੋਸ਼ਲ ਮੀਡੀਆ 'ਤੇ ਇੱਕ ਅਹਿਮ ਐਲਾਨ ਕੀਤਾ ਹੈ। ਉਨ੍ਹਾਂ ਆਪਣੀ ਅਗਲੀ ਫ਼ਿਲਮ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਫ਼ਿਲਮ ਦਾ ਨਾਂਅ 'ਚੱਲ ਮੇਰਾ ਪੁੱਤ' ਹੈ। ਇਸ ਫ਼ਿਲਮ ਦੀ ਖ਼ਾਸੀਅਤ ਇਹ ਹੈ ਕਿ ਫ਼ਿਲਮ 'ਚ ਪਾਕਿਸਤਾਨ ਦੇ ਅਦਾਕਾਰ ਨਜ਼ਰ ਆਉਣਗੇ।
ਜੁਲਾਈ 'ਚ ਮੁੜ ਸਿਨੇਮਾ ਘਰਾਂ 'ਚ ਨਜ਼ਰ ਆਉਣਗੇ ਅਮਰਿੰਦਰ ਗਿੱਲ - 5 june
5 ਜੂਨ ਨੂੰ ਅਮਰਿੰਦਰ ਗਿੱਲ ਦੀ ਫ਼ਿਲਮ 'ਲਾਈਏ ਜੇ ਯਾਰੀਆਂ' ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਤੋਂ ਬਾਅਦ ਜੁਲਾਈ ਮਹੀਨੇ ਅਮਰਿੰਦਰ ਗਿੱਲ ਦੀ ਅਗਲੀ ਫ਼ਿਲਮ 'ਚੱਲ ਮੇਰਾ ਪੁੱਤ' ਰਿਲੀਜ਼ ਹੋਵੇਗੀ। ਇਸ ਫ਼ਿਲਮ 'ਚ ਪਾਕਿਸਤਾਨੀ ਕਲਾਕਾਰ ਨਜ਼ਰ ਆਉਣਗੇ।
ਫ਼ੋਟੋ
ਪਾਕਿਸਤਾਨੀ ਕਲਾਕਾਰਾਂ 'ਚ ਇਫ਼ਤਖਾਰ ਠਾਕੁਰ, ਨਾਸਿਰ ਤੇ ਅਕਰਮ ਉਦਾਸ ਵਿਖਾਈ ਦੇਣਗੇ। ਇਸ ਤੋਂ ਇਲਾਵਾ ਮੁੱਖ ਕਿਰਦਾਰਾਂ 'ਚ ਅਮਰਿੰਦਰ ਗਿੱਲ ਅਤੇ ਸਿਮੀ ਚਾਹਲ ਵਿਖਾਈ ਦੇਣਗੇ। ਇਹ ਫ਼ਿਲਮ ਸਿਨੇਮਾ ਘਰਾਂ 'ਚ 26 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ ਦੀ ਜਾਣਕਾਰੀ ਅਮਰਿੰਦਰ ਗਿੱਲ ਨੇ ਫੇੱਸਬੁਕ ਪੋਸਟ ਰਾਹੀਂ ਦੱਸੀ ਹੈ।