ਪੰਜਾਬ

punjab

Video: ਹੁਣ ਕ੍ਰਿਕਟਰਾਂ ਨੂੰ ਵੀ ਚੜ੍ਹਿਆ 'ਪੁਸ਼ਪਾ' ਦਾ ਬੁਖਾਰ, ਇਸ ਤਰ੍ਹਾਂ ਕਰਨ ਲੱਗੇ ਡਾਂਸ

By

Published : Jan 29, 2022, 12:12 PM IST

ਫਿਲਮ 'ਪੁਸ਼ਪਾ' ਬਾਕਸ ਆਫਿਸ 'ਤੇ ਸਫ਼ਲਤਾ ਦੇ ਝੰਡੇ ਗੱਡ ਰਹੀ ਹੈ। ਫਿਲਮ ਦੇ ਹਿੱਟ ਹੋਣ ਦਾ ਸਭ ਤੋਂ ਵੱਡਾ ਕਾਰਨ ਮਾਊਥ ਪਬਲੀਸਿਟੀ ਹੈ। ਜਿਸ ਤਰ੍ਹਾਂ ਸੈਲੀਬ੍ਰਿਟੀਜ਼ ਆਪਣੇ ਵੀਡੀਓਜ਼ ਇੰਸਟਾਗ੍ਰਾਮ ਰੀਲਜ਼ 'ਤੇ ਪੋਸਟ ਕਰ ਰਹੇ ਹਨ, ਉਸ ਤੋਂ ਉਨ੍ਹਾਂ ਦੇ ਅੰਦਰ ਛੁਪੀ ਪ੍ਰਤਿਭਾ ਦਾ ਵੀ ਪਤਾ ਲਗ ਰਿਹਾ ਹੈ। ਐਕਟਰ ਹੈ, ਕ੍ਰਿਕੇਟਰ ਹੈ, ਹਰ ਕੋਈ ਅੱਲੂ ਅਰਜੁਨ ਦੇ ਕਿਰਦਾਰ ਦੀ ਨਕਲ ਕਰਦਾ ਨਜ਼ਰ ਆ ਰਿਹਾ ਹੈ।

Video: ਹੁਣ ਕ੍ਰਿਕਟਰਾਂ 'ਚ ਵੀ ਚੜ੍ਹਿਆ 'ਪੁਸ਼ਪਾ' ਦਾ ਬੁਖਾਰ, ਇਸ ਤਰ੍ਹਾਂ ਕਰਦੇ ਨੇ ਡਾਂਸ
Video: ਹੁਣ ਕ੍ਰਿਕਟਰਾਂ 'ਚ ਵੀ ਚੜ੍ਹਿਆ 'ਪੁਸ਼ਪਾ' ਦਾ ਬੁਖਾਰ, ਇਸ ਤਰ੍ਹਾਂ ਕਰਦੇ ਨੇ ਡਾਂਸ

ਹੈਦਰਾਬਾਦ: ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਪੁਸ਼ਪਾ' ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਹੈ। ਫਿਲਮ ਨੇ ਉਮੀਦ ਤੋਂ ਵੱਧ ਕਮਾਈ ਕੀਤੀ ਹੈ। ਫਿਲਮ 'ਚ ਅੱਲੂ ਅਰਜੁਨ ਦੇ ਕਿਰਦਾਰ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਐਕਟਰ ਕੀ, ਕ੍ਰਿਕੇਟਰ ਕੀ ਹਰ ਕੋਈ ਅੱਲੂ ਅਰਜੁਨ ਦੇ ਕਿਰਦਾਰ ਦੀ ਨਕਲ ਕਰਦਾ ਨਜ਼ਰ ਆ ਰਿਹਾ ਹੈ।

ਆਲਰਾਊਂਡਰ ਹਾਰਦਿਕ ਪੰਡਯਾ, ਰਵਿੰਦਰ ਜਡੇਜਾ ਅਤੇ ਆਸਟ੍ਰੇਲੀਆਈ ਓਪਨਰ ਡੇਵਿਡ ਵਾਰਨਰ ਦਾ ਆਲੂ ਅਰਜੁਨ ਦੇ ਕਿਰਦਾਰ ਦੀ ਨਕਲ ਕਰਦੇ ਹੋਏ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਫਿਲਮ ਦੇ ਡਾਇਲਾਗ, ਗੀਤ ਜਾਂ ਅੱਲੂ ਅਰਜੁਨ ਦੀ ਐਕਟਿੰਗ ਹੋਵੇ, ਹਰ ਚੀਜ਼ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕਈ ਲੋਕ ਆਲੂ ਅਰਜੁਨ ਦੀ ਐਕਟਿੰਗ ਦੀ ਨਕਲ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਵੀਡੀਓਜ਼ ਪੋਸਟ ਕਰ ਰਹੇ ਹਨ।

ਆਸਟ੍ਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ, ਇੱਥੋਂ ਤੱਕ ਕਿ ਵੈਸਟਇੰਡੀਜ਼ ਦੇ ਡਵੇਨ ਬ੍ਰਾਵੋ ਨੇ ਵੀ ਇਸ ਫਿਲਮ ਨੂੰ ਲੈ ਕੇ ਆਪਣੇ-ਆਪਣੇ ਵੀਡੀਓ ਸ਼ੇਅਰ ਕੀਤੇ ਹਨ। ਇਨ੍ਹਾਂ ਵੀਡੀਓਜ਼ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਵਾਰਨਰ ਨੇ ਇੰਸਟਾਗ੍ਰਾਮ 'ਤੇ ਅੱਲੂ ਅਰਜੁਨ ਦੇ ਲੁੱਕ 'ਚ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਫੇਸ ਸਵੈਪ ਦੀ ਮਦਦ ਨਾਲ ਆਪਣਾ ਚਿਹਰਾ ਪਾਇਆ ਹੈ।

ਵਾਰਨਰ ਤੋਂ ਪਹਿਲਾਂ ਫਿਲਮ ਦੇ ਗੀਤ 'ਸਾਮੀ' 'ਤੇ ਉਨ੍ਹਾਂ ਦੀਆਂ ਬੇਟੀਆਂ ਦਾ ਡਾਂਸ ਵੀਡੀਓ ਵਾਇਰਲ ਹੋਇਆ ਸੀ। ਉਸ ਵੀਡੀਓ ਨੂੰ 15 ਲੱਖ ਤੋਂ ਵੱਧ ਯੂਜ਼ਰਸ ਨੇ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਸੁਰੇਸ਼ ਰੈਨਾ ਅਤੇ ਰਾਹੁਲ ਚਾਹਰ ਨੇ ਫਿਲਮ ਦੇ ਗੀਤ 'ਸ਼੍ਰੀਵੱਲੀ' 'ਤੇ ਡਾਂਸ ਵੀਡੀਓ ਵੀ ਸ਼ੇਅਰ ਕੀਤਾ ਹੈ।

ਵੈਸਟਇੰਡੀਜ਼ ਦੇ ਸੁਪਰਸਟਾਰ ਬੱਲੇਬਾਜ਼ ਡਵੇਨ ਬ੍ਰਾਵੋ ਨੇ ਵੀ ਮੰਗਲਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ 'ਚ ਉਹ ਸ਼੍ਰੀਵੱਲੀ ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਵਿਚਕਾਰ ਉਸ ਦੀਆਂ ਚੱਪਲਾਂ ਵੀ ਪੈਰਾਂ ਤੋਂ ਬਾਹਰ ਆ ਜਾਂਦੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ 17 ਦਸੰਬਰ ਨੂੰ ਰਿਲੀਜ਼ ਹੋਈ ਫਿਲਮ ਪੁਸ਼ਪਾ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਇਸ ਦੇ ਵੀਡੀਓਜ਼ ਵੀ ਕਾਫੀ ਵਾਇਰਲ ਹੋ ਰਹੇ ਹਨ। ਪ੍ਰਸ਼ੰਸਕਾਂ ਤੋਂ ਇਲਾਵਾ ਕਈ ਮਸ਼ਹੂਰ ਹਸਤੀਆਂ ਨੇ ਇਸ ਗੀਤ 'ਤੇ ਡਾਂਸ ਕਰਦੇ ਹੋਏ ਵੀਡੀਓਜ਼ ਸ਼ੇਅਰ ਕੀਤੇ ਹਨ।

ਇਹ ਵੀ ਪੜ੍ਹੋ:ਮੌਨੀ ਰਾਏ ਵਿਆਹ ਦੇ ਅਗਲੇ ਦਿਨ ਦੋਸਤਾਂ ਨਾਲ ਘੁੰਮਣ ਗਈ ਗੋਆ, ਪਾਰਟੀ ਦੀਆਂ ਤਸਵੀਰਾਂ ਹੋਈਆਂ ਵਾਇਰਲ

ABOUT THE AUTHOR

...view details