ਪੰਜਾਬ

punjab

ETV Bharat / sitara

ਆਲੀਆ ਨੇ ਪੋਸਟ ਕਰ ਦਿੱਤਾ ਕੰਗਨਾ ਨੂੰ ਜਵਾਬ ! - nepotism

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਤੋਂ ਹੀ ਬਾਲੀਵੁੱਡ ਵਿੱਚ ਭਾਈ-ਭਤੀਜਾਵਾਦ ਨੂੰ ਲੈ ਕੇ ਜ਼ਬਰਦਸਤ ਬਹਿਸ ਚੱਲ ਰਹੀ ਹੈ। ਜਿਸ ਵਿੱਚ ਕੰਗਨਾ ਰਣੌਤ ਨੇ ਵੀ ਆਪਣੀ ਗੱਲ ਰੱਖਦੇ ਹੋਏ ਇੰਡਸਟਰੀ ਦੇ ਬਹੁਤ ਸਾਰੇ ਅਦਾਕਾਰਾਂ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ‘ਤੇ ਕਿਸੇ ਦਾ ਕੋਈ ਬਿਆਨ ਨਹੀਂ ਆਇਆ। ਪਰ ਹਾਲ ਹੀ ਵਿੱਚ ਆਲੀਆ ਭੱਟ ਨੇ ਆਪਣੀ ਇੰਸਟਾਗ੍ਰਾਮ ਸਟੋਰੀਸ਼ੇਅਰ ਕੀਤੀ ਹੈ, ਜਿਸ ਨੂੰ ਕੰਗਨਾ ਦੀ ਗੱਲਾਂ ਨਾਲ ਜੋੜਿਆ ਜਾ ਰਿਹਾ ਹੈ।

alia claps back at kangana with latest post
ਭਤੀਜਾਵਾਦ ਦੇ ਚੱਲਦੇ ਕੰਗਨਾ 'ਤੇ ਵਰ੍ਹੀ ਆਲੀਆ

By

Published : Jul 20, 2020, 3:53 PM IST

ਮੁੰਬਈ: ਬਾਲੀਵੁੱਡ ਦੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮ ਹੱਤਿਆ ਦੇ ਮਾਮਲੇ ਤੋਂ ਬਾਅਦ ਹੀ ਬਾਲੀਵੁੱਡ ਵਿੱਚ ਭਾਈ-ਭਤੀਜਾਵਾਦ ਦਾ ਮੁੱਦਾ ਸੁਰਖੀਆਂ ਵਿੱਚ ਰਿਹਾ ਹੈ। ਜਿਸ ਦੇ ਤਹਿਤ ਅਦਾਕਾਰਾ ਕੰਗਨਾ ਰਣੌਤ ਬਾਲੀਵੁੱਡ ਮਾਫੀਆ ਅਤੇ ਇੰਡਸਟਰੀ ਨਾਲ ਜੁੜੇ ਕਈ ਵੱਡੇ ਖੁਲਾਸੇ ਕਰ ਰਹੀ ਹੈ।

ਇਸ ਬਹਿਸ ਵਿੱਚ ਕਰਨ ਜੌਹਰ, ਸਲਮਾਨ ਖਾਨ, ਮਹੇਸ਼ ਭੱਟ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਾਲਾਂਕਿ, ਇਸ 'ਤੇ ਕਿਸੇ ਦਾ ਕੋਈ ਜਵਾਬ ਨਹੀਂ ਆਇਆ ਹੈ।

ਇੱਕ ਤਾਜ਼ਾ ਇੰਟਰਵਿਊ ਦੇ ਦੌਰਾਨ ਸੁਸ਼ਾਂਤ ਦੇ ਦੇਹਾਂਤ ਬਾਰੇ ਬੋਲਦਿਆਂ ਕੰਗਨਾ ਨੇ ਬਾਲੀਵੁੱਡ ਦੀਆਂ ਵੱਡੇ-ਵੱਡੇ ਅਦਾਕਾਰਾਂ ਅਤੇ ਬਾਹਰਲੇ ਲੋਕਾਂ ਦੇ ਪ੍ਰਤੀ ਉਸ ਦੇ ਰਵੱਈਏ ਬਾਰੇ ਸੱਚਾਈ ਜ਼ਾਹਰ ਕੀਤੀ ਹੈ।

ਕੰਗਨਾ ਨੇ ਕਿਹਾ, "ਬਾਲੀਵੁੱਡ ਦਾ ਨੈਪੋਟੀਜ਼ਮ ਰੈਕੇਟ ਹੁਣ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ, ਫਿਰ ਵੀ ਇਸ ਗੱਲ 'ਤੇ ਕੋਈ ਰੋਕ ਨਹੀਂ ਹੈ ਕਿ ਉਨ੍ਹਾਂ ਦੇ ਅਵਾਰਡ ਸਮਾਰੋਹ ਇੱਕ ਦੂਜੇ ਦੀ ਪਿੱਠ ਥਾਪੜਨ ਦੇ ਲਈ ਕਿੰਨੇ ਵੱਡੇ ਘੁਟਾਲੇ ਕਰਦੇ ਹਨ।"

ਕੰਗਨਾ ਨੇ ਬਿਨਾਂ ਕਿਸੇ ਅਧਾਰ ਦੇ ਨਾਮਜ਼ਦਗੀ ਅਤੇ ਚੋਣ ਦੇ ਅਣਉਚਿਤ ਵਿਵਹਾਰ ਦੇ ਬਾਰੇ ਚਰਚਾ ਕੀਤੀ ਹੈ। ਉਨ੍ਹਾਂ ਨੇ ਮੰਨਿਆ ਕਿ ਦੀਪਿਕਾ ਘੱਟ ਤੋਂ ਘੱਟ ਅਵਾਰਡ ਪਾਉਣ ਦੀ ਭਾਵਨਾ ਨਹੀਂ ਰੱਖਦੀ, ਜਦੋਂ ਉਸਨੂੰ 'ਹੈਪੀ ਨਿਊ ਯੀਅਰ' ਫ਼ਿਲਮ ਲਈ ਪੁਰਸਕਾਰ ਮਿਲਿਆ, ਉਨ੍ਹਾਂ ਮੰਨਿਆ ਕਿ 'ਕੁਈਨ' ਦਾ ਪ੍ਰਦਰਸ਼ਨ ਵਧੀਆ ਸੀ, ਪਰ ਆਲੀਆ ਨੂੰ 'ਗਲੀ ਬੁਆਏ' ਵਿੱਚ 10 ਮਿੰਟ ਦੀ ਭੂਮਿਕਾ ਦੇ ਲਈ ਮੁੱਖ ਲੀਡ ਐਵਾਰਡ ਸਵੀਕਾਰ ਕਰਨ ਵਿੱਚ ਕੋਈ ਸ਼ਰਮ ਨਹੀਂ ਸੀ।

ਭਤੀਜਾਵਾਦ ਦੇ ਚੱਲਦੇ ਕੰਗਨਾ 'ਤੇ ਵਰ੍ਹੀ ਆਲੀਆ

ਹੁਣ ਕੰਗਨਾ ਦੀ ਇਨ੍ਹਾਂ ਗੱਲਾਂ 'ਤੇ ਅਭਿਨੇਤਰੀ ਆਲੀਆ ਭੱਟ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਆਲੀਆ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਲਿਖਿਆ ਹੈ, ‘ਸੱਚ ਤੇ ਸੱਚ ਹੁੰਦਾ ਹੈ, ਭਾਵੇਂ ਕੋਈ ਇਸ 'ਤੇ ਵਿਸ਼ਵਾਸ ਨਾ ਕਰੇ, ਝੂਠ ਇੱਕ ਝੂਠ ਹੁੰਦਾ ਹੈ, ਭਾਵੇਂ ਹਰ ਕੋਈ ਇਸ 'ਤੇ ਵਿਸ਼ਵਾਸ ਕਰਦਾ ਹੈ।

ਆਲੀਆ ਦੀ ਇਸ ਪੋਸਟ ਨੂੰ ਕੰਗਨਾ ਦੇ ਬਿਆਨ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ। ਉਸ ਦਾ ਇਹ ਪੋਸਟ ਸੋਸ਼ਲ ਮੀਡੀਆ 'ਤੇ ਵੀ ਬਹੁਤ ਵਾਇਰਲ ਹੋ ਰਿਹਾ ਹੈ।

ਜੇਕਰ ਗੱਲ ਕਰਿਏ ਤਾਂ ਆਲੀਆ ਦੇ ਵਰਕਫ੍ਰੰਟ ਦੀ ਤੇ, ਉਹ ਜਲਦੀ ਹੀ ਆਪਣੇ ਪਿਤਾ ਮਹੇਸ਼ ਭੱਟ ਦੁਆਰਾ ਨਿਰਦੇਸ਼ਤ ਫਿਲਮ 'ਸੜਕ 2' ਵਿੱਚ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਵੇਗੀ।

ABOUT THE AUTHOR

...view details