ਹੈਦਰਾਬਾਦ: ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਆਲੀਆ ਭੱਟ ਦੀ ਬਹੁਤ ਉਡੀਕੀ ਜਾ ਰਹੀ ਫਿਲਮ 'ਗੰਗੂਬਾਈ ਕਾਠੀਆਵਾੜੀ' ਦਾ ਟ੍ਰੇਲਰ ਸ਼ੁੱਕਰਵਾਰ (4 ਫਰਵਰੀ) ਨੂੰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਨੇ ਰਿਲੀਜ਼ ਹੁੰਦੇ ਹੀ ਧਮਾਕਾ ਮਚਾ ਦਿੱਤਾ ਹੈ। ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਆਲੀਆ ਭੱਟ ਆਪਣੇ ਅੰਦਾਜ਼ 'ਚ ਛਾਈ ਹੋਈ ਹੈ।
GANGUBAI KATHIAWADI TRAILER: ਆਲੀਆ ਭੱਟ ਦੇ ਇਹਨਾਂ ਪੰਜ ਡਾਇਲਾਗ ਨੇ ਲਾਈ ਅੱਗ, ਕਿਹੜੇ ਨੇ ਇਹ ਡਾਇਲਾਗ - BHATT BEST 5 DIALOGUES IN GANGUBAI KATHIAWADI TRAILER
ਆਲੀਆ ਭੱਟ ਦੀ ਫਿਲਮ 'ਗੰਗੂਬਾਈ ਕਾਠੀਆਵਾੜੀ' ਦਾ ਟ੍ਰੇਲਰ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਿਆ ਹੈ। 3.16 ਮਿੰਟ ਦੇ ਇਸ ਟ੍ਰੇਲਰ 'ਚ ਆਲੀਆ ਭੱਟ ਦੀ ਜ਼ਬਰਦਸਤ ਐਕਟਿੰਗ ਅਤੇ ਇਨ੍ਹਾਂ ਜ਼ਬਰਦਸਤ 5 ਡਾਇਲਾਗਸ ਨੇ ਅੱਗ ਲਗਾ ਦਿੱਤੀ।
GANGUBAI KATHIAWADI TRAILER: ਆਲੀਆ ਭੱਟ ਦੇ ਇਹਨਾਂ ਪੰਜ ਡਾਇਲਾਗ ਨੇ ਲਾਈ ਅੱਗ, ਕਿਹੜੇ ਨੇ ਇਹ ਡਾਇਲਾਗ
ਟ੍ਰੇਲਰ 'ਚ ਆਲੀਆ ਭੱਟ ਨੇ ਪੂਰੀ ਜਗ੍ਹਾ ਲੈ ਲਈ ਹੈ ਅਤੇ ਅਜੇ ਦੇਵਗਨ ਇਕ ਹੀ ਸੀਨ 'ਚ ਜ਼ਬਰਦਸਤ ਅੰਦਾਜ਼ 'ਚ ਨਜ਼ਰ ਆ ਰਹੇ ਹਨ। 3.16 ਮਿੰਟ ਦੇ ਟ੍ਰੇਲਰ 'ਚ ਮਸ਼ਹੂਰ ਸੰਗੀਤਕਾਰ ਅਨੁ ਮਲਿਕ ਦੀ ਭਾਸ਼ਾ 'ਚ ਆਲੀਆ ਭੱਟ ਦੇ ਇਹ ਪੰਜ ਦਮਦਾਰ ਡਾਇਲਾਗ 'ਆਗ ਲਗਾ ਦੀ ਆਗ'। ਆਓ ਦੇਖਦੇ ਹਾਂ 'ਗੰਗੂਬਾਈ' ਆਲੀਆ ਦੇ ਇਹ 5 ਦਮਦਾਰ ਡਾਇਲਾਗ।
- ਆਪਕੀ ਇੱਜ਼ਤ ਏਕ ਵਾਰ ਗਈ ਤੋ ਗਈ... ਹਮ ਤੋਹ ਰੋਜ਼ ਰਾਤ ਕੋ ਇੱਜ਼ਤ ਵੇਚਤੀ ਹੈਂ... ਸਾਲੀ ਖ਼ਤਮ ਹੀ ਨਹੀਂ ਹੋਤੀ।
- ਮਾਂ ਕਾ ਨਾਮ ਕਾਫ਼ੀ ਨਹੀਂ ਹੈ... ਚਲੋ ਬਾਪ ਕਾ ਨਾਮ ਦੇਵਾ ਆਨੰਦ ਲਿਖਲੋ।
- ਅਬ ਪੂਰਾ ਕਾ ਪੂਰਾ ਚਾਇਨਾ ਮੂੰਹ ਮੇਂ ਗੁਸਾਓਗੇ ਕਿਆ।
- ਅਰੇ ਜਬ ਸ਼ਕਤੀ, ਸੰਪਤੀ, ਸਦਬੁੱਧੀ ਯੇਹ ਤਿੰਨੋ ਹੀ ਔਰਤ ਹੈ, ਤੋਹ ਇਨ ਮਰਦੋ ਕਾ ਕਿਸ ਬਾਤਕਾ ਗਰੂਰ ਹੈ।
- ਲਿਖ ਦੇਣਾ ਕੱਲ ਦੇ ਅਖਬਾਰ ਮੇਂ ਕਿ ਆਜਾਦ ਮੈਦਾਨ ਮੇਂ ਭਾਸ਼ਣ ਦੇਤੇ ਵਖ਼ਤ ਗੰਗੂਬਾਈ ਨੇ ਆਂਖੇਂ ਝੁਕਾਕਰ ਨਹੀਂ, ਆਂਖੇ ਮਿਲਾਕਰ ਆਪਣੇ ਹੱਕ ਕੀ ਬਾਤ ਕੀ ਹੈ।
ਇਹ ਵੀ ਪੜ੍ਹੋ:ਆ ਗਿਆ 'ਗੰਗੂਬਾਈ ਕਾਠੀਆਵਾੜੀ' ਫਿਲਮ ਦਾ ਟ੍ਰੇਲਰ, ਦੇਖੋ