ਹੈਦਰਾਬਾਦ: ਰਣਬੀਰ ਕਪੂਰ ਅਤੇ ਆਲੀਆ ਦੇ ਫੈਂਨਜ਼ ਦੇ ਲਈ ਇੱਕ ਖੁਸ਼ਖਬਰੀ ਹੈ, ਦਰਅਸਲ ਰਣਬੀਰ ਆਲੀਆ ਵਿਆਹ ਕਰਨ ਜਾ ਰਹੇ ਹਨ। ਫੈਂਨਜ਼ ਨੂੰ ਇਹ ਜੋੜੀ ਦੇ ਵਿਆਹ ਦੇ ਬਹੁਤ ਹੀ ਇੰਤਜ਼ਾਰ ਹੈ।
ਲੱਗਦਾ ਹੈ ਹੁਣ ਉਹ ਪਲ ਆ ਰਹੇ ਹਨ, ਜਿਸ ਵਿੱਚ ਇਹ ਜੋੜੀ ਵਿਆਹ ਕਰ ਕੇ ਇੱਕ ਦੂਜੇ ਦੀ ਹੋ ਜਾਵੇਗੀ। ਸਾਲ 2022 ਦੀ ਸ਼ੁਰੂਆਤ ਵਿੱਚ ਕਈ ਖਾਸ਼ ਸ਼ਖਸੀਅਤਾਂ ਨੇ ਵਿਆਹ ਕਰਵਾ ਲਿਆ ਹੈ। ਬੀਤੇ ਸਮੇਂ ਵਿੱਚ ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਨੇ ਵੀ ਵਿਆਹ ਵਿੱਚ ਸਮਾਂ ਨਾ ਲਾਉਂਦੇ ਹੋਏ ਵਿਆਹ ਕਰਵਾ ਲਿਆ ਹੈ। ਹੁਣ ਰਣਬੀਰ ਅਤੇ ਆਲੀਆ ਦੇ ਵਿਆਹ ਦਾ ਇੰਤਜ਼ਾਰ ਹੈ।
ਇਸ ਸਾਲ ਕਈ ਸਟਾਰ ਦਾ ਵਿਆਹ ਹੋਣ ਵਾਲਾ ਹੈ, ਜਿਹਨਾਂ ਵਿੱਚ ਆਲੀਆ ਅਤੇ ਰਣਬੀਰ ਵੀ ਆਉਂਦੇ ਹਨ। ਜੋੜੀ ਬੀਤੇ ਤਿੰਨ ਸਾਲ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਣਬੀਰ ਅਤੇ ਆਲੀਆ ਇਸ ਸਾਲ ਵਿਆਹ ਦੇ ਬੰਧਨ ਵਿੱਚ ਬੱਝਣੇ ਜਾ ਰਹੇ ਹਨ, ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਅਪ੍ਰੈਲ ਵਿੱਚ ਇਹ ਜੋੜੀ ਵਿਆਹ ਕਰਵਾ ਸਕਦੀ ਹੈ।