ਹੈਦਰਾਬਾਦ: ਅਦਾਕਾਰਾ ਐਸ਼ਵਰਿਆ ਰਾਏ ਬੱਚਨ ਇਨ੍ਹੀਂ ਦਿਨੀਂ ਆਪਣੇ ਪਤੀ ਅਭਿਸ਼ੇਕ ਬੱਚਨ ਅਤੇ ਬੇਟੀ ਆਰਾਧਿਆ ਨਾਲ ਪੈਰਿਸ ਵਿੱਚ ਛੁੱਟੀਆਂ ਮਨਾ ਰਹੀ ਹੈ। ਉਹ ਇੱਥੇ ਪੈਰਿਸ ਫੈਸ਼ਨ ਵੀਕ ਦੇ ਸਮਾਗਮ ਵਿੱਚ ਪਹੁੰਚੀ ਸੀ। ਇਸ ਦੌਰਾਨ ਐਸ਼ਵਰਿਆ ਰਾਏ ਨੇ ਚਿੱਟੇ ਗਾਊਨ ਵਿੱਚ ਰੈਂਪ ਵਾਕ ਕੀਤਾ ਸੀ, ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤੀਆਂ ਗਈਆਂ ਸੀ। ਹੁਣ ਐਸ਼ਵਰਿਆ ਦੀਆਂ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਿਆਰ ਮਿਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਪੈਰਿਸ ਤੋਂ ਬਾਅਦ ਐਸ਼ਵਰਿਆ ਦੁਬਈ ਲਈ ਰਵਾਨਾ ਹੋ ਗਈ ਹੈ। ਇਹ ਫੋਟੋਆਂ ਮੇਕਅਪ ਆਰਟਿਸਟ ਆਦਿੱਤਿਆ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਐਸ਼ਵਰਿਆ ਬਲੈਕ ਇੰਡੋ-ਵੈਸਟਰਨ ਡਰੈੱਸ' ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਐਸ਼ਵਰਿਆ ਪੋਟਲੀ ਬੈਗ ਨੂੰ ਇਸ ਲੁੱਕ 'ਤੇ ਕੈਰੀ ਕੀਤਾ ਗਿਆ ਹੈ, ਜੋ ਉਸ ਦੇ ਲੁੱਕ ਨੂੰ ਹੋਰ ਵੀ ਚਾਰ ਚੰਨ ਲਗਾ ਰਿਹਾ ਹੈ।
ਉੱਥੇ ਹੀ, ਅਭਿਸ਼ੇਕ ਬੱਚਨ ਨੇ ਆਪਣੀ ਇੰਸਟਾ ਸਟੋਰੀ 'ਤੇ ਪੈਰਿਸ ’ਚ ਮੌਜੂਦ ਏਫਿੱਲ ਟਾਵਰ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਤੋਂ ਪਹਿਲਾਂ, ਪੈਰਿਸ ਫੈਸ਼ਨ ਵੀਕ ਤੋਂ ਐਸ਼ਵਰਿਆ ਰਾਏ ਦੀਆਂ ਸਭ ਤੋਂ ਵਧੀਆ ਤਸਵੀਰਾਂ ਸਾਹਮਣੇ ਆਈਆਂ ਸੀ, ਜਿਸ ਵਿੱਚ ਅਦਾਕਾਰਾ ਨੇ ਚਿੱਟੇ ਰੰਗ ਦਾ ਗਾਊਨ ਪਾਇਆ ਹੋਇਆ ਸੀ।