ਹਾਲੀਵੁੱਡ ਤੋਂ ਬਾਅਦ ਹੁਣ ਪਾਲੀਵੁੱਡ 'ਚ ਦਸਤਕ ਦੇਣਗੇ ਸਤਿੰਦਰ ਸਰਤਾਜ - aditi
ਮੀਡੀਆ ਰਿਪੋਰਟਾਂ ਮੁਤਾਬਿਕ ਸਤਿੰਦਰ ਸਰਤਾਜ ਅਤੇ ਆਦਿਤੀ ਇੱਕਠੇ ਫ਼ਿਲਮ ‘ਅਨਪੜ੍ਹ ਅੱਖਿਆਂ’ 'ਚ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਲੈਕੇ ਅਜੇ ਕੋਈ ਵੀ ਐਲਾਨ ਨਹੀਂ ਹੋਇਆ ਹੈ।
ਚੰਡੀਗੜ੍ਹ: ਪੰਜਾਬੀ ਇੰਡਸਟੀ 'ਚ ਸਤਿੰਦਰ ਸਰਦਾਜ ਦੀ ਗਾਇਕੀ ਦਾ ਹਰ ਕੋਈ ਦੀਵਾਨਾ ਹੈ। ਸਾਲ 2017 ਤੋਂ ਉਨ੍ਹਾਂ ਹਾਲੀਵੁੱਡ ਫ਼ਿਲਮ ‘ਦ ਬਲੈਕ ਪ੍ਰਿੰਸ’ ਰਾਹੀਂ ਆਪਣੇ ਫ਼ਿਲਮੀ ਕਰਿਅਰ ਦੀ ਸ਼ੁਰੂਆਤ ਕੀਤੀ ਸੀ।
ਇਸ ਫ਼ਿਲਮ ਤੋਂ ਬਾਅਦ ਸਰਤਾਜ ਦਾ ਧਿਆਨ ਸਿਰਫ਼ ਗਾਇਕੀ 'ਤੇ ਲਾਇਵ ਸ਼ੋਅ 'ਚ ਰਿਹਾ। ਪਰ ਹੁਣ ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਸਰਤਾਜ ਪੰਜਾਬੀ ਫ਼ਿਲਮ ‘ਅਨਪੜ੍ਹ ਅੱਖਿਆਂ’ 'ਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਵਿਖਾਈ ਦੇਣ ਵਾਲੇ ਹਨ।
ਇਸ ਫ਼ਿਲਮ ਨੂੰ ਚੰਡੀਗੜ੍ਹ ਦੇ ਨਜ਼ਦੀਕੀ ਇਲਾਕਿਆਂ 'ਚ ਸ਼ੂਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਫ਼ਿਲਮ 'ਚ ਆਦਿਤੀ ਸਰਤਾਜ ਨਾਲ ਸਕ੍ਰੀਨ ਸਾਂਝੀ ਕਰਦੀ ਹੋਈ ਨਜ਼ਰ ਆਵੇਗੀ। ਇਸ ਫ਼ਿਲਮ ਤੋਂ ਪਹਿਲਾਂ ਆਦਿਤੀ ਨੂੰ ਫ਼ਿਲਮ 'ਲਾਟੂ' 'ਤੇ 'ਅੰਗ੍ਰੇਜ਼' 'ਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਵੇਖਿਆ ਗਿਆ ਸੀ।