ਜਿਸ ਥਾਂ ਤੋਂ ਹੋਇਆ ਸੀ ਗੈਰੀ ਸੰਧੂ ਡਿਪੋਰਟ ਹੁਣ ਉੱਥੇ ਹੀ ਪਾਵੇਗਾ ਧਮਾਲਾਂ - uk
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੈਰੀ ਸੰਧੂ ਇਸ ਸਾਲ 2 ਨਵੰਬਰ ਨੂੰ ਅਰੀਨਾ ਬਰਮਿੰਘਮ ਵਿੱਖੇ ਪਰਫ਼ਾਰਮ ਕਰਨ ਵਾਲੇ ਹਨ । ਦੱਸ ਦਈਏ ਕਿ 8 ਸਾਲ ਪਹਿਲਾਂ ਗੈਰੀ ਸੰਧੂ ਨੂੰ ਇੰਗਲੈਂਡ ਤੋਂ ਡਿਪੋਰਟ ਕੀਤਾ ਗਿਆ ਸੀ।
ਫ਼ੋਟੋ
ਚੰਡੀਗੜ੍ਹ : ਕਾਮਯਾਬੀ ਇਨ੍ਹੀ ਸੌਖੀ ਨਹੀਂ ਮਿਲਦੀ ਇਸ ਲਈ ਅਣਥੱਕ ਮਿਹਨਤ ਕਰਨੀ ਪੈਂਦੀ ਹੈ। ਪੰਜਾਬੀ ਇੰਡਸਟਰੀ 'ਚ ਜਿਨ੍ਹੇ ਵੀ ਕਲਾਕਾਰ ਹਨ ਹਰ ਇਕ ਨੇ ਸੰਘਰਸ਼ ਕਰਕੇ ਹੀ ਸ਼ੌਹਰਤ ਹਾਸਲ ਕੀਤੀ ਹੈ। ਨਾਮਵਾਰ ਗਾਇਕ ਗੈਰੀ ਸੰਧੂ ਦੱਸਦੇ ਹਨ ਕਿ ਇਕ ਵੇਲਾ ਸੀ ਜਦੋਂ ਉਹ ਇੰਗਲੈਂਡ ਤੋਂ ਡਿਪੋਰਟ ਹੋ ਕੇ ਭਾਰਤ ਆਇਆ ਸੀ। ਅੱਜ ਵੇਲਾ ਕੁਝ ਹੋਰ ਹੈ ਜਿਸ ਥਾਂ ਤੋਂ ਉਨ੍ਹਾਂ ਨੂੰ ਠੋਕਰਾਂ ਮਿਲੀਆਂ ਉਸ ਥਾਂ 'ਤੇ ਹੀ 8 ਸਾਲ ਬਾਅਦ ਉਨ੍ਹਾਂ ਦਾ ਲਾਇਵ ਸ਼ੋਅ ਹੋਣ ਜਾ ਰਿਹਾ ਹੈ।