ਚੰਡੀਗੜ੍ਹ:ਸਭ ਤੋਂ ਪ੍ਰਸਿੱਧ ਸੈਲੀਬ੍ਰਿਟੀ (Celebrity) ਜੋੜੇ ਵਿਚੋਂ ਇਕ, ਪ੍ਰਿਯੰਕਾ ਚੋਪੜਾ ਜੋਨਸ (Priyanka Chopra Jones) ਅਤੇ ਨਿਕ ਜੋਨਸ ਆਪਣੀ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਸ਼ਾਨਦਾਰ ਤਰੀਕੇ ਨਾਲ ਜੀ ਰਹੇ ਹਨ। ਉਨ੍ਹਾਂ ਦੇ ਰੋਮਾਂਟਿਕ ਡਿਨਰ ਡੇਟਸ ਤੋਂ ਲੈ ਕੇ, ਬਰਥਡੇ ਸਰਪ੍ਰਾਈਜ਼ ਤੱਕ, ਸਭ ਕੁਝ ਪਰੀਆਂ ਦੀ ਕਹਾਣੀ ਵਾਂਗ ਦਿਖਦਾ ਹੈ। ਪੌਪ ਗਾਇਕ ਨਿਕ ਜੋਨਸ (Pop singer Nick Jones) ਨੇ ਵੀਰਵਾਰ ਯਾਨੀ 16 ਸਤੰਬਰ ਨੂੰ ਆਪਣਾ 29ਵਾਂ ਜਨਮਦਿਨ ਮਨਾਇਆ। ਇਸ ਮੌਕੇ 'ਤੇ ਪ੍ਰਿਯੰਕਾ ਚੋਪੜਾ ਨੇ ਆਪਣੇ ਪਤੀ ਨੂੰ ਖਾਸ ਅੰਦਾਜ਼ ਵਿਚ ਵਧਾਈ ਦਿੱਤੀ ਹੈ। ਕੰਮ ਕਾਰਣ ਪ੍ਰਿਯੰਕਾ ਦਾ ਕਾਫੀ ਸਮਾਂ ਲੰਡਨ ਵਿਚ ਲੰਘ ਰਿਹਾ ਹੈ ਪਰ ਪਤੀ ਦੇ ਨਾਲ ਸਮਾਂ ਬਿਤਾਉਣ ਲਈ ਉਹ ਅਮਰੀਕਾ ਪੁੱਜੀ। ਉਨ੍ਹਾਂ ਨੇ ਨਿਕ ਦਾ ਜਨਮਦਿਨ ਪੈਂਸਿਲਵੇਨੀਆ (Pennsylvania) ਦੇ ਫਾਰਮਿੰਗਟਨ (Farmington) ਵਿਚ ਮਨਾਇਆ। ਪ੍ਰਿਯੰਕਾ ਨੇ ਨਿਕ ਦੇ ਨਾਲ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਇਕ ਪਿਆਰਾ ਜਿਹਾ ਨੋਟ ਲਿਖਿਆ ਹੈ।
ਤਸਵੀਰ ਵਿਚ ਪ੍ਰਿਯੰਕਾ ਨੇ ਨਿਕ ਨੂੰ ਜੱਫੀ ਪਾਈ ਹੈ ਉਥੇ ਹੀ ਨਿੱਕ, ਪ੍ਰਿਯੰਕਾ ਨੂੰ ਕਿਸ ਕਰ ਰਿਹਾ ਹੈ। ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ-'ਮੇਰੀ ਜ਼ਿੰਦਗੀ ਦਾ ਪਿਆਰ, ਉਮੀਦਾਂ ਨਾਲ ਭਰਿਆ ਪਿਆਰ ਇਨਸਾਨ ਨੂੰ ਜਨਮਦਿਨ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਆਈ ਲਵ ਯੂ ਬੇਬੀ... ਤੁਹਾਡੇ ਹੋਣ ਲਈ ਧੰਨਵਾਦ।'
ਬੀਤੇ ਦਿਨੀਂ ਪ੍ਰਿਯੰਕਾ ਚੋਪੜਾ ਨੂੰ ਨਿਊਯਾਰਕ ਦੇ ਜੇ.ਕੇ.ਐੱਫ. ਏਅਰਪੋਰਟ 'ਤੇ ਸਪੋਰਟ ਕੀਤਾ ਗਿਆ ਸੀ। ਉਨ੍ਹਾਂ ਨੇ ਸਵੈੱਟਸ਼ਰਟ ਪਹਿਨੀ ਹੋਈ ਸੀ। ਏਅਰਪੋਰਟ ਤੋਂ ਪ੍ਰਿਯੰਕਾ ਦੀਆਂ ਇਹ ਤਸਵੀਰਾਂ ਵਾਇਰਲ ਹੋ ਗਈਆਂ। ਨਿਕ ਦਾ ਜਨਮਦਿਨ ਮਨਾਉਣ ਲਈ ਉਹ ਅਮਰੀਕਾ ਪਹੁੰਚੀ ਹੈ।