ਪੰਜਾਬ

punjab

ਅਵਾਰਡ ਹਾਸਿਲ ਕਰ ਭਾਵੁਕ ਹੋਈ ਪਾਇਲ ਰਾਜਪੂਤ

By

Published : Sep 22, 2019, 9:36 PM IST

ਪੰਜਾਬੀ ਫ਼ਿਲਮ 'ਚੰਨਾ ਮੇਰਿਆ' ਤੋਂ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਪਾਇਲ ਰਾਜਪੂਤ ਨੇ ਸਾਊਥ ਫ਼ਿਲਮ ਇੰਡਸਟਰੀ ਦੇ ਵਿੱਚ ਚੰਗਾ ਨਾਂਅ ਕਮਾਇਆ ਹੈ। ਉਸ ਨੂੰ ਤੇਲਗੂ ਫ਼ਿਲਮ ਆਰ ਐਕਸ 100 ਦੇ ਲਈ ਬੈਸਟ ਡੈਬਯੂ ਫ਼ੀਮੇਲ ਦਾ ਦਾਦਾ ਸਾਹਿਬ ਫਾਲਕੇ ਐਵਾਰਡ ਸਾਊਥ 2019 ਮਿਲਿਆ ਹੈ।

ਫ਼ੋਟੋ

ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੀ ਉੱਘੀ ਅਦਾਕਾਰਾ ਪਾਇਲ ਰਾਜਪੂਤ ਨੂੰ ਬੈਸਟ ਡੈਬਯੂ ਫ਼ੀਮੇਲ ਦਾ ਦਾਦਾ ਸਾਹਿਬ ਫਾਲਕੇ ਐਵਾਰਡ ਸਾਊਥ 2019 ਮਿਲਿਆ ਹੈ। ਪਾਇਲ ਰਾਜਪੂਤ ਨੇ ਫ਼ਿਲਮ ਆਰ ਐਕਸ 100 ਰਾਹੀਂ ਸਾਊਥ ਇੰਡਸਟਰੀ ਦੇ ਵਿੱਚ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕੀਤਾ ਸੀ। ਆਪਣੀ ਇਸ ਪ੍ਰਾਪਤੀ 'ਤੇ ਪਾਇਲ ਨਾ ਸਿਰਫ਼ ਖੁਸ਼ ਹੈ ਸਗੋਂ ਭਾਵੁਕ ਵੀ ਹੋੋਈ ਹੈ। ਇਸ ਗੱਲ ਦਾ ਸਬੂਤ ਪਾਇਲ ਦਾ ਇੰਸਟਾਗ੍ਰਾਮ ਪੋਸਟ ਹੈ। ਇਸ ਪੋਸਟ ਦੇ ਵਿੱਚ ਪਾਇਲ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਉਸ ਦੇ ਹੰਝੂ ਨਜ਼ਰ ਆ ਰਹੇ ਹਨ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਪਾਇਲ ਲਿਖਦੀ ਹੈ, "ਖੁਸ਼ੀ ਦੇ ਹੰਝੂ।"

ਕਾਬਿਲ-ਏ-ਗੌਰ ਹੈ ਕਿ ਪਾਇਲ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਚੰਗਾ ਨਾਂਅ ਕਮਾ ਰਹੀ ਹੈ। ਉਸ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਸ਼ੁਰੂਆਤ ਫ਼ਿਲਮ ਚੰਨਾ ਮੇਰਿਆ ਤੋਂ ਕੀਤੀ ਸੀ। ਇਸ ਫ਼ਿਲਮ 'ਚ ਪਾਇਲ ਅਤੇ ਨਿੰਜਾ ਦੀ ਲਵ ਸਟੋਰੀ ਵਿਖਾਈ ਗਈ ਸੀ। ਫ਼ਿਲਮ ਚੰਨਾ ਮੇਰਿਆ 'ਚ ਪਾਇਲ ਦੀ ਅਦਾਕਾਰੀ ਸਭ ਨੂੰ ਪਸੰਦ ਆਈ ਸੀ।

ਪਾਇਲ ਨੇ ਬੇਸ਼ੱਕ ਪੰਜਾਬੀ ਇੰਡਸਟਰੀ ਦੇ ਵਿੱਚ ਘੱਟ ਫ਼ਿਲਮਾਂ ਹੀ ਕੀਤੀਆਂ ਹੋਣ,ਪਰ ਤੇਲਗੂ 'ਚ ਉਹ 7 ਫ਼ਿਲਮਾਂ ਕਰ ਚੁੱਕੀ ਹੈ। ਇੱਕ ਨਿੱਜੀ ਇੰਟਰਵਿਊ 'ਚ ਜਦੋਂ ਪਾਇਲ ਤੋਂ ਇਹ ਪੁਛਿਆ ਗਿਆ ਕਿ ਉਹ ਪੰਜਾਬੀ ਫ਼ਿਲਮਾਂ ਕਿਉਂ ਘੱਟ ਕਰਦੀ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਉਸ ਨੂੰ ਤੇਲਗੂ ਫ਼ਿਲਮਾਂ ਬਹੁਤ ਆਫ਼ਰ ਹੁੰਦਿਆਂ ਹਨ ਇਸ ਲਈ ਉਹ ਸਾਊਥ ਫ਼ਿਲਮਾਂ ਕਰ ਕੇ ਜ਼ਿਆਦਾ ਖੁਸ਼ ਹੁੰਦੀ ਹੈ।

ABOUT THE AUTHOR

...view details