ਮੁੰਬਈ: ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਜਲਦੀ ਹੀ ਵੈੱਬ ਸੀਰੀਜ਼ ਦੀ ਦੁਨੀਆ 'ਚ ਆਪਣਾ ਪਹਿਲਾ ਕਦਮ ਰੱਖਣ ਵਾਲੇ ਹਨ, ਅਤੇ ਉਨ੍ਹਾਂ ਦੀ ਡਿਜੀਟਲ ਡੈਬਿਊ ਸੀਰੀਜ਼ 'ਬ੍ਰੀਦ: ਇਨਟੂ ਦਾ ਸ਼ੈਡੋਜ਼ 'ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਵੈੱਬ ਸੀਰੀਜ਼ ਦਾ ਟੀਜ਼ਰ ਫਾਦਰਜ਼ ਡੇਅ ਦੇ ਮੌਕੇ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਵੈੱਬ ਸੀਰੀਜ਼ ਵਿੱਚ ਇੱਕ ਪਿਤਾ ਆਪਣੀ ਬੇਟੀ ਬਾਰੇ ਗੱਲ ਕਰਦਾ ਦਿਖਾਈ ਦੇ ਰਿਹਾ ਹੈ।
ਟੀਜ਼ਰ ਦੇ ਬੈਕਗ੍ਰਾਉਂਡ ਵਿੱਚ ਅਭਿਸ਼ੇਕ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਉਹ ਕਹਿ ਰਹੇ ਹਨ, 'ਮੈਂ ਹਮੇਸ਼ਾ ਸੀਆ ਨੂੰ ਕਹਿੰਦਾ ਹੁੰਦਾ ਸੀ, ਸੂਰਜ ਵੱਲ ਦੇਖੋ ਅਤੇ ਤੁਹਾਡਾ ਪਰਛਾਵਾਂ ਹਮੇਸ਼ਾ ਤੁਹਾਡੇ ਪਿੱਛੇ ਰਹੇਗਾ। ਮੈਨੂੰ ਕੀ ਪਤਾ ਸੀ ਕਿ ਇੱਕ ਪਲ ਸੀ, ਜਦੋਂ ਉਹ ਪਰਛਾਵਾਂ ਉਸਦਾ ਪਿੱਛਾ ਕਰਦਾ ਹੈ, ਤੁਹਾਨੂੰ ਘੇਰ ਲੈਦਾ ਹੈ, ਅਤੇ ਫਿਰ ਤੁਹਾਨੂੰ ਪਰਛਾਵੇਂ ਵਿੱਚ ਲੈ ਜਾਦਾ ਹੈ।"
ਇਹ ਵੈੱਬ ਸੀਰੀਜ਼ ਦਾ ਨਿਰਦੇਸ਼ਨ ਮਯੰਕ ਸ਼ਰਮਾ ਨੇ ਕੀਤਾ ਹੈ ਅਤੇ ਭਵਾਨੀ ਅਈਅਰ, ਅਰਸ਼ਦ ਸਯਦ, ਮਯੰਕ ਸ਼ਰਮਾ ਅਤੇ ਵਿਕਰਮ ਟੁਲੀ ਨੇ ਮਿਲਕੇ ਇਸ ਵੈੱਬ ਸੀਰੀਜ਼ ਨੂੰ ਲਿਖਿਆ ਹੈ।
ਐਮਾਜ਼ੋਨ ਪ੍ਰਾਈਮ 'ਤੇ ਪ੍ਰਸਾਰਿਤ ਹੋਣ ਲਈ ਤਿਆਰ ਸੀਰੀਜ਼ 2018 ਵਿੱਚ ਆਈ 'ਬ੍ਰੀਦ' ਦੀ ਸੀਕਵਲ ਹੈ, ਜਿਸ ਵਿੱਚ ਆਰ ਮਾਧਵਨ ਅਤੇ ਅਮਿਤ ਸਾਧ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਸੀਜ਼ਨ ਵਿੱਚ ਵੀ ਅਮਿਤ ਸਾਧ ਮੁੱਖ ਭੂਮਿਕਾ ਵਿੱਚ ਹਨ।