ਪੰਜਾਬ

punjab

ETV Bharat / sitara

ਲਾਲ ਸਿੰਘ ਚੱਢਾ ਦੀ ਸ਼ੂਟਿੰਗ ਲਈ ਤੁਰਕੀ ਪਹੁੰਚੇ ਆਮਿਰ ਖਾਨ - ਫਿਲਮ ਲਾਲ ਸਿੰਘ ਚੱਢਾ

ਫਿਲਮ ਲਾਲ ਸਿੰਘ ਚੱਢਾ ਦੀ ਸ਼ੂਟਿੰਗ ਲਈ ਸੁਪਰਸਟਾਰ ਆਮਿਰ ਖਾਨ ਤੁਰਕੀ ਪੁਹੰਚੇ ਹਨ। ਇਸ ਤੋਂ ਪਹਿਲਾਂ ਪੂਰਬੀ ਲੱਦਾਖ ਵਿੱਚ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਹੋਏ ਹਿੰਸਕ ਟਕਰਾਅ ਕਾਰਨ ਫਿਲਮ ਦਾ ਭਾਰਤੀ ਸ਼ਡਿਊਲ ਰੱਦ ਕਰ ਦਿੱਤਾ ਗਿਆ ਸੀ।

ਲਾਲ ਸਿੰਘ ਚੱਢਾ ਦੀ ਸ਼ੂਟਿੰਗ ਲਈ ਤੁਰਕੀ ਪਹੁੰਚੇ ਆਮਿਰ ਖਾਨ
ਲਾਲ ਸਿੰਘ ਚੱਢਾ ਦੀ ਸ਼ੂਟਿੰਗ ਲਈ ਤੁਰਕੀ ਪਹੁੰਚੇ ਆਮਿਰ ਖਾਨ

By

Published : Aug 9, 2020, 7:02 PM IST

Updated : Aug 12, 2020, 5:16 PM IST

ਮੁੰਬਈ: ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਫਿਲਮਾਂ ਦੀ ਸ਼ੂਟਿੰਗ ਅਣਮਿਥੇ ਸਮੇਂ ਲਈ ਬੰਦ ਹੋਣ ਕਾਰਨ ਮਨੋਰੰਜਨ ਉਦਯੋਗ ਰੁਕ ਗਿਆ ਹੈ। ਸਥਿਤੀ ਵਿੱਚ ਕੁੱਝ ਸੁਧਾਰ ਹੁੰਦੇ ਹੀ ਸੁਪਰਸਟਾਰ ਆਮਿਰ ਖਾਨ ਨੇ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਪੂਰੀ ਕਰਨ ਦਾ ਫੈਸਲਾ ਲਿਆ ਹੈ।

ਲਾਲ ਸਿੰਘ ਚੱਢਾ ਦੀ ਸ਼ੂਟਿੰਗ ਲਈ ਤੁਰਕੀ ਪਹੁੰਚੇ ਆਮਿਰ ਖਾਨ

55 ਸਾਲਾ ਅਦਾਕਾਰ ਆਪਣੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ ਦੇ ਬਾਕੀ ਹਿੱਸੇ ਦੀ ਸ਼ੂਟਿੰਗ ਪੂਰੀ ਕਰਨ ਲਈ ਤੁਰਕੀ ਪਹੁੰਚੇ ਹਨ। ਜਿਸ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਲਾਲ ਸਿੰਘ ਚੱਢਾ ਦੀ ਸ਼ੂਟਿੰਗ ਲਈ ਤੁਰਕੀ ਪਹੁੰਚੇ ਆਮਿਰ ਖਾਨ

ਇਸ ਤੋਂ ਪਹਿਲਾਂ ਪੂਰਬੀ ਲੱਦਾਖ ਵਿੱਚ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਹੋਏ ਹਿੰਸਕ ਟਕਰਾਅ ਕਾਰਨ ਫਿਲਮ ਦਾ ਭਾਰਤੀ ਸ਼ਡਿਊਲ ਰੱਦ ਕਰ ਦਿੱਤਾ ਗਿਆ ਸੀ। ਨਾਲ ਹੀ ਸੁਰੱਖਿਆ ਕਾਰਨਾਂ ਨੂੰ ਲੈ ਕੇ ਫਿਲਮ ਦਾ ਨਵੀਂ ਦਿੱਲੀ ਦਾ ਸ਼ਡਿਊਲ ਵੀ ਰੱਦ ਕਰ ਦਿੱਤਾ ਗਿਆ ਸੀ।

ਕੋਰੋਨਾ ਮਹਾਂਮਾਰੀ ਦੇ ਫੈਲਾਅ ਤੋਂ ਪਹਿਲਾਂ ਲਾਲ ਸਿੰਘ ਚੱਢਾ ਕ੍ਰਿਸਮਸ ਮੌਕੇ ਰਿਲੀਜ਼ ਹੋਣੀ ਸੀ, ਪਰ ਹੁਣ ਫਿਲਹਾਲ ਨਵੀਂ ਰਿਲੀਜ਼ ਡੇਟ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

ਫਿਲਮ ਲਾਲ ਸਿੰਘ ਚੱਢਾ ਦੀ ਕਹਾਣੀ ਸਾਲ 1994 ਦੀ ਟੌਮ ਹੈਂਕਸ ਸਟਾਰਰ ਸੁਪਰਹਿੱਟ ਫਿਲਮ ਫੌਰੈਸਟ ਗੰਪ ਤੋਂ ਪ੍ਰਭਾਵਿਤ ਹੈ। ਫਿਲਮ ਵਿੱਚ ਆਮਿਰ ਖਾਨ ਤੋਂ ਇਲਾਵਾ ਕਰੀਨਾ ਕਪੂਰ ਖਾਨ ਤੇ ਮੋਨਾ ਸਿੰਘ ਨਜ਼ਰ ਆਉਣਗੇ।

Last Updated : Aug 12, 2020, 5:16 PM IST

ABOUT THE AUTHOR

...view details