ਮੰਬਈ:ਸੁਪਰਸਟਾਰ ਆਮਿਰ ਖਾਨ ਨੇ ਆਪਣੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ ਦੀ ਜਿੱਥੇ ਵਧੇਰੇ ਸ਼ੂਟਿੰਗ ਪੰਜਾਬ 'ਚ ਕੀਤੀ ਹੈ ਉੱਥੇ ਹੀ ਫ਼ਿਲਮ ਦੇ ਕਈ ਵੱਡੇ ਸੀਨ ਲੱਦਾਖ 'ਚ ਸ਼ੂਟ ਕਰਨੇ ਸੀ ਪਰ ਪਿਛਲੇ ਕੁੱਝ ਦਿਨਾਂ ਚੋਂ ਪੂਰਬੀ ਲੱਦਾਖ 'ਚ ਭਾਰਤ 'ਤੇ ਚੀਨੀ ਫੌਜਾਂ ਵਿਚਾਲੇ ਚੱਲ ਰਹੇ ਤਣਾਅ ਨੂੰ ਵੇਖਦਿਆਂ ਉਨ੍ਹਾਂ ਲੱਦਾਖ 'ਚ ਸ਼ੂਟਿੰਗ ਨੂੰ ਫਿਲਹਾਲ ਲਈ ਰੱਦ ਕਰ ਦਿੱਤਾ ਹੈ।
ਕੋਰੋਨਾ ਵਾਇਰਸ ਦੇ ਪ੍ਰਕੋਪ ਦੌਰਾਨ ਭਾਰਤ ਵਿੱਚ ਤਾਲਾਬੰਦੀ ਕਾਰਨ ਸ਼ੂਟਿੰਗ ਰੁਕਣ ਤੋਂ ਪਹਿਲਾਂ ਖ਼ਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਆਪਣੀ ਫ਼ਿਲਮ ਲਾਲ ਸਿੰਘ ਚੱਢਾ ਦੀ ਸ਼ੂਟਿੰਗ ਕਰ ਰਹੇ ਸਨ। ਰਿਪੋਰਟਾਂ ਦੇ ਅਨੁਸਾਰ, ਨਿਰਮਾਤਾਵਾਂ ਨੇ ਲੱਦਾਖ ਵਿੱਚ ਕੁਝ ਮਹੱਤਵਪੂਰਨ ਦ੍ਰਿਸ਼ਾਂ ਦੀ ਸ਼ੂਟਿੰਗ ਕਰਨ ਦੀ ਯੋਜਨਾ ਬਣਾਈ ਸੀ ਪਰ ਹੁਣ ਗਲਵਾਨ ਘਾਟੀ ਵਿੱਚ ਭਾਰਤ-ਚੀਨ ਦੇ ਟਕਰਾਅ ਤੋਂ ਬਾਅਦ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਮਾਤਾਵਾਂ ਨੇ ਕਾਰਗਿਲ ਦਾ ਰੁਖ ਕਰਨ ਤੇ ਵਿਚਾਰ ਬਣਾ ਰਹੇ ਹਨ।
ਮੌਜੂਦਾ ਸਥਿਤੀ ਨੂੰ ਵੇਖਦੇ ਹੋਏ, ਲੱਦਾਖ ਵਿੱਚ ਸ਼ੂਟਿੰਗ ਕਰ ਦਾ ਅਜੇ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਲਈ, ਆਮਿਰ, ਅਦਵੈਤ ਚੰਦਨ (ਫ਼ਿਲਮ ਦੇ ਨਿਰਦੇਸ਼ਕ) ਅਤੇ ਸਟੂਡੀਓ ਦੇ ਚੋਟੀ ਦੇ ਸਲਾਹਕਾਰ ਅਤੇ ਕਲਾਕਾਰ ਕਾਰਗਿਲ ਨੂੰ ਲੱਦਾਖ ਦਾ ਥਾਂ ਤਬਦੀਲ ਕਰਨ ਬਾਰੇ ਵਿਚਾਰ ਕਰ ਰਹੇ ਹਨ। ਇਸ 'ਤੇ ਆਉਣ ਵਾਲੇ ਹਪ਼ਤਿਆਂ 'ਚ ਫ਼ੈਸਲਾ ਲਿਆ ਜਾਵੇਗਾ। ਇਸ ਤੋਂ ਪਹਿਲਾਂ ਇਹ ਫ਼ਿਲਮ ਦੇ ਕਈ ਸੀਨ ਦਿੱਲੀ, ਰਾਜਸਥਾਨ, ਚੰਡੀਗੜ੍ਹ, ਅੰਮ੍ਰਿਤਸਰ ਅਤੇ ਕੋਲਕੱਤਾ 'ਚ ਫਿਲਮਾਏ ਗਏ ਸਨ।
ਕੋਵਿਡ-19 ਤੋਂ ਪਹਿਲਾਂ ਫ਼ਿਲਮ ਲਾਲ ਸਿੰਘ ਚੱਢਾ ਨੂੰ ਆਮਿਰ ਖ਼ਾਨ ਨੇ ਇਸ ਸਾਲ ਕ੍ਰਿਸਮਸ ਤੇ ਵੱਡੇ ਪੱਧਰ 'ਤੇ ਰੀਲੀਜ਼ ਕਰਨ ਦੀ ਤਿਆਰੀ ਕੀਤੀ ਸੀ। ਪਰ ਕੋਵਿਡ-19 ਕਾਰਨ ਫ਼ਿਲਮ ਦੀ ਸ਼ੂਟਿੰਗ 'ਚ ਵਧੇਰੇ ਅਸਰ ਪਿਆ ਹੈ, ਜਿਸ ਕਾਰਨ ਸੁਪਰਸਟਾਰ ਜੋ ਇਸ ਫ਼ਿਲਮ ਦੇ ਸਹਿ ਨਿਰਦੇਸ਼ਕ ਵੀ ਹਨ ਨਵੀਂ ਤਕੀਰ ਤੇ ਵੀ ਵਿਚਾਰ ਚਰਚਾ ਕਰ ਰਹੇ ਹਨ।
ਲਾਲ ਸਿੰਘ ਚੱਢਾ 1994 ਦੇ ਟੌਮ ਹੈਂਕਜ਼ ਬਲਾਕਬਾਸਟਰ ਫੋਰੈਸਟ ਗੰਪ ਦਾ ਹਿੰਦੀ ਰੂਪਾਂਤਰਣ ਹੈ ਜਿਸ ਦੇ ਬਾਲੀਵੁੱਡ ਵਰਜ਼ਨ ਦਾ ਅਦਵੈਤ ਨਿਰਦੇਸ਼ਕ ਹੈ ਅਤੇ ਇਸ ਫ਼ਿਲਮ ਵਿੱਚ ਕਰੀਨਾ ਕਪੂਰ ਖ਼ਾਨ ਅਤੇ ਮੋਨਾ ਸਿੰਘ ਵੀ ਭੂਮਿਕਾ ਨਿਭਾਉਂਦੀਆਂ ਨਜ਼ਰ ਆਉਣਗੀਆਂ।