ਪੰਜਾਬ

punjab

ETV Bharat / sitara

ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਦੇ ਜੀਵਨ ’ਤੇ ਝਾਤ

ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵੱਜੋਂ ਜਾਣੇ ਜਾਂਦੇ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਪੰਜਾਬੀ ਕਲਾਕਾਰ ਸਰਦੂਲ ਸਿਕੰਦਰ 60 ਸਾਲ ਦੀ ਉਮਰ 'ਚ ਇਸ ਫ਼ਾਨੀ ਸੰਸਾਰ ਨੂੰ ਅਲ਼ਵਿਦਾ ਆਖ ਗਏ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਇੰਡਸਟਰੀ ਅਤੇ ਆਮ ਜਨਤਾ 'ਚ ਸੋਗ ਦੀ ਲਹਿਰ ਦੌੜ ਗਈ ਹੈ। ਉੱਥੇ ਹੀ ਪਰਿਵਾਰ ਨੂੰ ਉਨ੍ਹਾਂ ਦੀ ਮੌਤ ਦਾ ਡੂੰਘਾ ਸਦਮਾ ਲੱਗਾ ਹੈ।

ਤਸਵੀਰ
ਤਸਵੀਰ

By

Published : Feb 24, 2021, 2:24 PM IST

ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵੱਜੋਂ ਜਾਣੇ ਜਾਂਦੇ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਪੰਜਾਬੀ ਕਲਾਕਾਰ ਸਰਦੂਲ ਸਿਕੰਦਰ 60 ਸਾਲ ਦੀ ਉਮਰ 'ਚ ਇਸ ਫ਼ਾਨੀ ਸੰਸਾਰ ਨੂੰ ਅਲ਼ਵਿਦਾ ਆਖ ਗਏ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਇੰਡਸਟਰੀ ਅਤੇ ਆਮ ਜਨਤਾ 'ਚ ਸੋਗ ਦੀ ਲਹਿਰ ਦੌੜ ਗਈ ਹੈ। ਉੱਥੇ ਹੀ ਪਰਿਵਾਰ ਨੂੰ ਉਨ੍ਹਾਂ ਦੀ ਮੌਤ ਦਾ ਡੂੰਘਾ ਸਦਮਾ ਲੱਗਾ ਹੈ।

ਅਮਰ ਨੂਰੀ ਤੇ ਸਰਦੂਲ ਸਿਕੰਦਰ

ਸਰਦੂਲ ਸਿਕੰਦਰ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬੀਅਤ ਦੀ ਸੇਵਾ ਕਰ ਰਹੇ ਸਨ ਜੋ ਪਿਛਲੇ ਡੇਢ ਮਹੀਨੇ ਤੋਂ ਮੋਹਾਲੀ ਦੇ ਫੇਜ਼-8 ਵਿਖੇ ਸਥਿਤ ਫੋਰਟਿਸ ਹਸਪਤਾਲ 'ਚ ਕੋਰੋਨਾ ਵਾਇਰਸ ਰੂਪੀ ਮਹਾਮਾਰੀ ਦਾ ਇਲਾਜ ਕਰਵਾ ਰਹੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਅਤੇ ਫੰਗਲ ਇਨਫੈਕਸ਼ਨ ਜਿਹੀਆਂ ਹੋਰ ਬਿਮਾਰੀਆਂ ਨੇ ਘੇਰਾ ਪਾ ਲਿਆ। ਜੋ ਇਸ ਮਹਾਂਮਾਰੀ ਦਾ ਤਾਪ ਨਾ ਹੰਢਾ ਸਕੇ ਤੇ ਅਖੀਰ ਬੁੱਧਵਾਰ ਨੂੰ ਇਸ ਫ਼ਾਨੀ ਸੰਸਾਰ ਨੂੰ ਅਲ਼ਵਿਦਾ ਆਖ ਗਏ। ਕਰੀਬ ਪੰਜ ਸਾਲ ਪਹਿਲਾਂ ਉਨ੍ਹਾਂ ਵੱਲੋਂ ਕਿਡਨੀ ਵੀ ਟਰਾਂਸਪਲਾਂਟ ਕਰਵਾਈ ਗਈ ਸੀ।

ਅਮਰ ਨੂਰੀ ਤੇ ਸਰਦੂਲ ਸਿਕੰਦਰ

ਸਰਦੂਲ ਸਿਕੰਦਰ ਦਾ ਜਨਮ

ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਦਾ ਜਨਮ 15 ਜਨਵਰੀ 1961 ਨੂੰ ਸ੍ਰੀ ਫਤਿਹਗੜ੍ਹ ਸਾਹਿਬ 'ਚ ਹੋਇਆ ਸੀ। ਸਰਦੁਲ ਸਿਕੰਦਰ ਦਾ ਪਹਿਲਾ ਨਾਮ ਸਰਦੁਲ ਸਿੰਘ ਸਰਦੁਲ ਸੀ, ਇਹ ਤਿੰਨ ਭਰਾ ਗਮਦੁਰ ਸਿੰਘ ਗਮਦੁਰ ਤੇ ਭਰਭੂਰ ਸਿੰਘ ਭਰਭੂਰ ਲਗ ਭਗ 1976-77 ਵਿੱਚ ਧਾਰਮਿਕ ਪ੍ਰੋਗਰਾਮ ਕਰਦੇ ਹੁੰਦੇ ਸੀ। ਸਰਦੂਲ ਸਿਕੰਦਰ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਐਕਟਿੰਗ ਕੀਤੀ, ਇਨ੍ਹਾਂ ਵਿੱਚ ਜੱਗਾ ਡਾਕੂ ਕਾਫ਼ੀ ਮਸ਼ਹੂਰ ਹੋਈ।

ਅਮਰ ਨੂਰੀ ਤੇ ਸਰਦੂਲ ਸਿਕੰਦਰ

ਸਰਦੂਲ ਸਿਕੰਦਰ ਪਟਿਆਲਾ ਸੰਗੀਤ ਘਰਾਨੇ ਨਾਲ ਸਬੰਧ ਰੱਖਦੇ ਸਨ। ਸਰਦੂਲ ਸਿਕੰਦਰ ਦਾ ਅਮਰ ਨੂਰੀ ਨਾਲ ਪ੍ਰੇਮ ਵਿਆਹ ਹੋਇਆ ਸੀ। ਸਰਦੂਲ ਦੇ ਦੋ ਪੁੱਤਰ ਅਲਾਪ ਅਤੇ ਸਾਰੰਗ ਸਿਕੰਦਰ ਵੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਹਨ। ਦੱਸਦਈਏ ਕਿ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ਪਹਿਲੀ ਮੁਲਾਕਾਤ ਇਕ ਵਿਆਹ ਦੌਰਾਨ ਅਖਾੜੇ 'ਚ ਹੋਈ ਸੀ। ਇਸ ਤੋਂ ਬਾਅਦ ਅਮਰ ਨੂਰੀ ਨੇ ਸਰਦੂਲ ਨਾਲ ਅਖਾੜੇ ਲਾਉਣੇ ਸ਼ੁਰੂ ਕਰ ਦਿੱਤੇ। ਦੋਵਾਂ ਦੀ ਜੋੜੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ, ਜਿਸ ਤੋਂ ਬਾਅਦ ਦੋਵਾਂ ਦੀ ਅਸਲ ਜ਼ਿੰਦਗੀ 'ਚ ਹੀ ਜੋੜੀ ਬਣ ਗਈ।

ਅਮਰ ਨੂਰੀ ਤੇ ਸਰਦੂਲ ਸਿਕੰਦਰ ਨੂੰ ਆਪਣੇ ਪਿਆਰ ਨੂੰ ਪਾਉਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਇਸ ਵਿਆਹ ਖਿਲਾਫ ਅਮਰ ਨੂਰੀ ਦਾ ਪੂਰਾ ਪਰਿਵਾਰ ਸੀ ਪਰ ਉਨ੍ਹਾਂ ਦੀ ਜਿੱਦ ਅੱਗੇ ਪੂਰੇ ਪਰਿਵਾਰ ਨੂੰ ਹਾਰਨਾ ਪਿਆ ਸੀ। ਸਰਦੂਲ ਸਿਕੰਦਰ 50 ਦੇ ਕਰੀਬ ਮਿਊਜ਼ਿਕ ਐਲਬਮਾਂ ਬਣਾ ਚੁੱਕੇ ਹਨ ਅਤੇ ਪੰਜਾਬੀ ਗਾਇਕੀ ’ਚ ਉਨ੍ਹਾਂ ਦੀ ਆਪਣੀ ਇੱਕ ਜਗ੍ਹਾ ਸੀ। ਗਾਇਕ ਅਤੇ ਅਦਾਕਾਰ ਸਰਦੂਲ ਸਿਕੰਦਰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਲੰਬੇ ਸਮੇਂ ਤੱਕ ਸਰਗਰਮ ਰਹੇ ਸਨ।

ਐਲਬਮ ‘ਰੋਡਵੇਜ਼ ਦੀ ਲਾਰੀ’ ਹੋਈ ਮਕਬੂਲ

ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ ਦੀ ਪਹਿਲੀ ਐਲਬਮ 'ਰੋਡਵੇਜ਼ ਦੀ ਲਾਰੀ' ਸੀ, ਜੋ 1980 ਵਿੱਚ ਕਾਫ਼ੀ ਮਕਬੂਲ ਹੋਈ ਤੇ ਇਸ ਐਲਬਮ ਨੇ ਇਹਨਾਂ ਦੀ ਕਿਸਮਤ ਖੋਲ੍ਹ ਦਿੱਤੀ ਤੇ ਇਸ ਤੋਂ ਬਾਅਦ ਉਹਨਾਂ ਦੀਆਂ ਕਈ ਐਲਬਮਸ ਆਇਆ।

ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ਜੋੜੀ

ਸਰਦੂਲ ਸਿਕੰਦਰ ਤੇ ਅਮਰ ਨੂਰੀ ਦੋਵਾਂ ਦੀ ਜੋੜੀ ਸੰਗੀਤ ਜਗਤ ’ਚ ਬਹੁਤ ਮਸ਼ਹੂਰ ਰਹੀ ਹੈ ਤੇ ਇਸ ਜੋੜਾ ਨੇ ਹਰ ਘਰ ’ਚ ਆਪਣੀ ਖਾਸ ਜਗ੍ਹਾ ਬਣਾਈ ਹੋਈ ਸੀ। ਇਹ ਜੋੜੀ ਨੂੰ ਹਰ ਵਰਗ ਦੇ ਲੋਕ ਸੁਣਨਾ ਪਸੰਦ ਕਰਦੇ ਸਨ। ਆਪਣੀ ਪਤਨੀ ਅਮਰ ਨੂਰੀ ਨਾਲ ਉਨ੍ਹਾਂ ਦੀ ਜੋੜੀ ਮੰਚ ’ਤੇ ਅਕਸਰ ਕਾਫ਼ੀ ਵਾਹੋਵਾਹੀ ਲੁੱਟਦੀ ਸੀ। ਉਨ੍ਹਾਂ ਦੋਹਾਂ ਨੇ ਦੇਸ਼-ਵਿਦੇਸ਼ਾਂ ਵਿੱਚ ਜਾ ਕੇ ਕਈ ਸ਼ੋਅ ਕੀਤੇ। ਇਨ੍ਹਾਂ ਗੀਤਾਂ ਨਾਲ ਦੋਵਾਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ਜੋੜ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ, ਜਿਨ੍ਹਾਂ 'ਚ 'ਰੋਡ ਦੇ ਉੱਤੇ', 'ਮੇਰਾ ਦਿਓਰ', 'ਇਕ ਤੂੰ ਹੋਵੇ ਇੱਕ ਮੈਂ ਹੋਵਾਂ', 'ਕੌਣ ਹੱਸਦੀ' ਵਰਗੇ ਗੀਤ ਸ਼ਾਮਲ ਹਨ। ਦੱਸ ਦਈਏ ਕਿ ਅਮਰ ਨੂਰੀ ਗਾਇਕਾ ਹੋਣ ਦੇ ਨਾਲ-ਨਾਲ ਪੰਜਾਬੀ ਫਿਲਮ ਇੰਡਸਟਰੀ ਦੀ ਸ਼ਾਨਦਾਰ ਅਦਾਕਾਰਾ ਵੀ ਹਨ। ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ।

ABOUT THE AUTHOR

...view details