ਪੰਜਾਬ

punjab

ETV Bharat / sitara

52nd International Film Festival Rotterdam : ਮਨੁੱਖ ਦੀ ਮਾਨਸਿਕ ਟੁੱਟ ਭੰਨ ਨੂੰ ਬਿਆਨ ਕਰਦੀ ਫਿਲਮ 'ਅੱਧ ਚਾਨਣੀ ਰਾਤ' - Film Festival

ਗੁਰਦਿਆਲ ਸਿੰਘ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਸਨ, ਉਹਨਾਂ ਦੇ ਕਈ ਅਜਿਹੇ ਨਾਵਲ ਹਨ ਜਿਹਨਾਂ ਨੂੰ 'ਤੇ ਅਧਾਰਿਤ ਪੰਜਾਬੀ ਵਿੱਚ ਫਿਲਮਾਂ ਅਤੇ ਟੀਵੀ ਸੀਰੀਅਲ ਬਣ ਚੁੱਕੇ ਹਨ। "ਅੱਧ ਚਾਨਣੀ ਰਾਤ" ਦਾ 26 ਜਨਵਰੀ ਤੋਂ 6 ਫਰਵਰੀ ਨੂੰ ਵਰਲਡ ਪਰੀਮੀਅਰ।

ਮਨੁੱਖ ਦੀ ਮਾਨਸਿਕ ਟੁੱਟ ਭੰਨ ਨੂੰ ਬਿਆਨ ਕਰਦੀ ਫਿਲਮ 'ਅੱਧ ਚਾਨਣੀ ਰਾਤ'
ਮਨੁੱਖ ਦੀ ਮਾਨਸਿਕ ਟੁੱਟ ਭੰਨ ਨੂੰ ਬਿਆਨ ਕਰਦੀ ਫਿਲਮ 'ਅੱਧ ਚਾਨਣੀ ਰਾਤ'

By

Published : Jan 22, 2022, 2:02 PM IST

ਚੰਡੀਗੜ੍ਹ: ਗੁਰਦਿਆਲ ਸਿੰਘ ਪੰਜਾਬੀ ਦੇ ਪ੍ਰਸਿੱਧ ਨਾਵਲ ਕਾਰ ਹਨ, ਉਹਨਾਂ ਦੇ ਕਈ ਅਜਿਹੇ ਨਾਵਲ ਹਨ ਜਿਹਨਾਂ ਨੂੰ 'ਤੇ ਅਧਾਰਿਤ ਪੰਜਾਬੀ ਵਿੱਚ ਫਿਲਮਾਂ ਅਤੇ ਟੀਵੀ ਸੀਰੀਅਲ ਬਣ ਚੁੱਕੇ ਹਨ। "ਅੱਧ ਚਾਨਣੀ ਰਾਤ" ਦਾ 26 ਜਨਵਰੀ ਤੋਂ 6 ਫਰਵਰੀ ਨੂੰ ਵਰਲਡ ਪਰੀਮੀਅਰ।

ਤੁਹਾਨੂੰ ਦੱਸ ਦਈਏ ਕਿ ਇਸ ਨਾਵਲ ਨੂੰ ਫਿਲਮੀ ਰੂਪ ਪੰਜਾਬੀ ਫਿਲਮੀ ਦੁਨੀਆਂ ਦੇ ਜਾਣੇ ਜਾਂਦੇ ਅਵਾਰਡ ਵਿਜੇਤਾ ਫ਼ਿਲਮਸਾਜ ਗੁਰਵਿੰਦਰ ਸਿੰਘ ਹਨ, ਉਹਨਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਦੇ ਸਿਨਮੇ ਨੂੰ ਪਹਿਲ ਦਿੱਤੀ ਹੈ।

ਅੱਧ ਚਾਣਨੀ ਰਾਤ ਗੁਰਵਿੰਦਰ ਦੀ ਤੀਜੀ ਫ਼ਿਲਮ ਹੈ। ਫਿਲਮ ਵਿੱਚ ਕਈ ਮਸ਼ਹੂਰ ਹਸਤੀਆਂ ਨੇ ਕਿਰਦਾਰ ਨਿਭਾਏ ਹਨ। ਜਤਿੰਦਰ ਮੌਹਰ, ਸੈਮੂ੍ਅਲ ਜੌਹਨ, ਰਾਜ ਸਿੰਘ ਜਿੰਝਰ, ਧਰਮਿੰਦਰ ਕੌਰ ਆਦਿ। ਇਹ ਫ਼ਿਲਮ ਮੇਲੇ ਦੇ ਹਾਰਬਰ ਸੈਕਸ਼ਨ ਵਿਚ ਚੁਣੀ ਗਈ।

ਅੱਧ ਚਾਨਣੀ ਰਾਤ ਨਾਵਲ ਬਾਰੇ

ਤੁਹਾਨੂੰ ਦੱਸ ਦਈਏ ਕਿ ਇਹ ਨਾਵਲ ਪੰਜਾਬੀ ਦੇ ਐਵਾਰਡਰ ਗੁਰਦਿਆਲ ਸਿੰਘ ਦਾ ਨਾਵਲ ਹੈ। ਜ਼ਿਕਰਯੋਗ ਹੈ ਕਿ ਉਹਨਾਂ ਦੇ ਹੋਰ ਵੀ ਨਾਵਲ ਆਧਾਰਿਤ ਫਿਲਮਾਂ ਬਣ ਚੁੱਕੀਆਂ ਹਨ। ਇਸੇ ਤਰ੍ਹਾਂ ਹੀ ਇਸ ਨਾਵਲ ਦਾ ਵੀ ਵਿਸ਼ਾ, ਸਰੋਕਾਰ ਬਿੱਲਕੁਲ ਵੱਖਰਾ ਹੈ। ਪੰਜਾਬੀ ਫਿਲਮੀ ਦੁਨੀਆਂ ਵਿੱਚ ਅਜਿਹਾ ਸਿਨਮਾ ਬਹੁਤ ਘੱਟ ਪਾਇਆ ਜਾਂਦਾ ਹੈ।

ਇੱਕ ਵਿਅਕਤੀ ਦੀ ਮਾਨਸਿਕਤਾ ਨੂੰ ਬਿਆਨ ਕਰਦਾ ਹੈ ਇਹ ਨਾਵਲ ਅਤੇ ਕਈ ਤਰ੍ਹਾਂ ਦੇ ਪਿਛੇ ਸੁਆਲ ਛੱਡ ਜਾਂਦਾ ਹੈ। ਨਾਵਲਕਾਰ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਕਿਵੇਂ ਜ਼ਮੀਨ ਕਾਰਨ ਲੜਾਈ ਪੀੜੀ ਦਰ ਪੀੜੀ ਚੱਲਦੀ ਹੈ। ਨਾਵਲ ਦਾ ਮੁੱਖ ਪਾਤਰ ਮੋਦਨ ਇਹ ਸਭ ਕੁੱਝ ਨੂੰ ਹੰਢਾਉਂਦਾ ਹੈ।

ਇਹ ਵੀ ਪੜ੍ਹੋ :ਪੰਜਾਬੀ ਗਾਇਕ ਜੋਰਡਨ ਸੰਧੂ ਦਾ ਹੋਇਆ ਵਿਆਹ

ABOUT THE AUTHOR

...view details