ਦੇਹਰਾਦੂਨ:ਅਦਾਕਾਰਾ ਉਰਵਸ਼ੀ ਰੌਟੇਲਾ ਦਾ 25 ਫਰਵਰੀ ਨੂੰ ਜਨਮਦਿਨ ਹੈ। ਉਹ 27 ਸਾਲ ਦੇ ਹੋ ਗਏ ਹਨ। ਉਤਰਾਖੰਡ ਦੇ ਕੋਟਦਵਾਰ ’ਚ ਜਨਮੀ ਉਰਵਸ਼ੀ ਦੀ ਗਿਣਤੀ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਦਾਕਾਰਾ ’ਚ ਹੁੰਦੀ ਹੈ। ਉਰਵਸ਼ੀ ਆਪਣੀ ਖੂਬਸੂਰਤੀ ਅਤੇ ਬੋਲਡ ਅੰਦਾਜ ਦੇ ਚੱਲਦੇ ਅਕਸਰ ਸੁਰਖੀਆਂ ’ਚ ਰਹਿੰਦੇ ਹਨ। ਕੁਝ ਹੀ ਸਾਲਾਂ ’ਚ ਉਰਵਸ਼ੀ ਨੇ ਬਿਨ੍ਹਾਂ ਕਿਸੇ ਸਹਾਰੇ ਤੋਂ ਬਾਲੀਵੁੱਡ ’ਚ ਆਪਣੀ ਪਛਾਣ ਬਣਾ ਲਈ ਹੈ।
ਉਰਵਸ਼ੀ ਨੇ ਕਈ ਬਾਲੀਵੁੱਡ ਫਿਲਮਾਂ ’ਚ ਕੀਤਾ ਹੈ ਕੰਮ
ਦੱਸ ਦਈਏ ਕਿ ਉਰਵਸ਼ੀ ਰੌਤੇਲਾ ਨੇ ਐਕਸ਼ਨ ਰੁਮਾਂਸ ’ਤੇ ਅਧਾਰਿਤ ਫਿਲਮ ਸਿੰਘ ਸਾਹਿਬ ਦੀ ਗ੍ਰੇਟ ਨਾਲ ਆਪਣੇ ਕਰਿਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ’ਚ ਉਹ ਸਨੀ ਦਿਓਲ ਦੀ ਪਤਨੀ ਦੇ ਰੋਲ ’ਚ ਨਜ਼ਰ ਆਏ ਸੀ। ਇਸ ਤੋਂ ਬਾਅਦ ਉਰਵਸ਼ੀ ਰੈਪਰ ਹਨੀ ਸਿੰਘ ਦੀ ਇਕ ਵੀਡੀਓ ਐਲਬਮ ਚ ਵੀ ਨਜ਼ਰ ਆਏ ਸੀ। ਉਰਵਸ਼ੀ ਨੇ ਸਨਮ ਰੇ, ਗ੍ਰੇਟ ਗ੍ਰੈਂਡ ਮਸਤੀ, ਹੇਟ ਸਟੋਰੀ 4 ਅਤੇ ਪਾਗਲਪੰਤੀ ਵਰਗੀ ਫਿਲਮਾਂ ’ਚ ਵੀ ਕੰਮ ਕੀਤਾ ਹੈ। ਸਾਲ 2020 ’ਚ ਉਰਵਸ਼ੀ ਰੌਟੇਲਾ ਦੀ ਫਿਲਮ ਵਰਜਿਨ ਭਾਨੂਪ੍ਰਿਆ ਰਿਲੀਜ਼ ਹੋਈ ਸੀ।