ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਜ਼ਾਇਰਾ ਵਸੀਮ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਬਹੁਤ ਵੱਡਾ ਝਟਕਾ ਦਿੱਤਾ ਹੈ। ‘ਦੰਗਲ’ ਫ਼ੇਮ ਜ਼ਾਇਰਾ ਵਸੀਮ ਨੇ ਆਪਣਾ ਫਿਲਮੀ ਸਫ਼ਰ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਜ਼ਾਇਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਜ਼ਾਇਰਾ ਦੇ ਇਸ ਪੋਸਟ ਤੋਂ ਬਾਅਦ ਬਾਲੀਵੁੱਡ ਦੇ ਕਈ ਸਿਤਾਰੇ ਸਖ਼ਤੇ 'ਚ ਆ ਗਏ ਹਨ, ਹਰ ਕੋਈ ਉਨ੍ਹਾਂ ਦੇ ਇਸ ਫ਼ੈਸਲੇ ਤੋਂ ਹੈਰਾਨ ਹੈ।
'ਦੰਗਲ' ਗਰਲ ਜ਼ਾਇਰਾ ਵਸੀਮ ਨੇ ਧਰਮ ਲਈ ਬਾਲੀਵੁੱਡ ਨੂੰ ਕੀਤਾ ਕੁਰਬਾਨ, ਕਿਹਾ ਹਮੇਸ਼ਾ ਲਈ ਅਲਵਿਦਾ - ਬਾਲੀਵੁੱਡ
‘ਦੰਗਲ’ ਫ਼ੇਮ ਜ਼ਾਇਰਾ ਵਸੀਮ ਨੇ ਆਪਣਾ ਫਿਲਮੀ ਸਫ਼ਰ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਜ਼ਾਇਰਾ ਦਾ ਮੰਨਣਾ ਹੈ ਕਿ ਜੇਕਰ ਉਹ ਅੱਗੇ ਵੀ ਫ਼ਿਲਮਾਂ ਵਿੱਚ ਕੰਮ ਕਰਦੀ ਹੈ ਤਾਂ ਉਸ ਦੀ ਧਾਰਮਿਕ ਆਸਥਾ ਖ਼ਤਰੇ 'ਚ ਪੈ ਸਕਦੀ ਹੈ।
ਜ਼ਾਇਰਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਹ ਕਾਫ਼ੀ ਸਮੇਂ ਤੋਂ ਡੀਪ੍ਰੈਸ਼ਨ ਦੀ ਸ਼ਿਕਾਰ ਹੈ। 5 ਵਰ੍ਹੇ ਪਹਿਲਾਂ ਲਏ ਗਏ ਇਸ ਫ਼ੈਸਲੇ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ। ਉਨ੍ਹਾਂ ਨੂੰ ਸ਼ੋਹਰਤ ਤੇ ਲੋਕਾਂ ਦਾ ਪਿਆਰ ਬਹੁਤ ਮਿਲਿਆ। ਭਾਵੇਂ ਉਨ੍ਹਾਂ ਨੂੰ ਇਹ ਸਭ ਕਦੇ ਵੀ ਨਹੀਂ ਚਾਹੀਦਾ ਸੀ।
ਜ਼ਾਇਰਾ ਨੇ ਅੱਗੇ ਲਿਖਿਆ ਕਿ ਉਹ ਭਾਵੇਂ ਇੱਥੇ ਫ਼ਿੱਟ ਹੋ ਰਹੀ ਹੈ ਪਰ ਉਹ ਇੱਥੇ ਦੀ ਨਹੀਂ ਹੈ। ‘ਇਹ ਸਭ ਮੈਨੂੰ ਮੇਰੇ ਈਮਾਨ ਤੋਂ ਦੂਰ ਕਰ ਰਹੀ ਹੈ।’ ਇਹ ਰਾਹ ਉਨ੍ਹਾਂ ਨੂੰ ਅੱਲ੍ਹਾ ਤੋਂ ਦੂਰ ਕਰ ਰਿਹਾ ਹੈ। ਉਸ ਨੂੰ ਜਾਪ ਰਿਹਾ ਹੈ ਕਿ ਉਹ ਇਸ ਕੰਮ ਦੇ ਯੋਗ ਨਹੀਂ ਹੈ। ਜ਼ਾਇਰਾ ਦਾ ਮੰਨਣਾ ਹੈ ਕਿ ਜੇਕਰ ਉਹ ਅੱਗੇ ਵੀ ਫ਼ਿਲਮਾਂ ਵਿੱਚ ਕੰਮ ਕਰਦੀ ਹੈ ਤਾਂ ਉਸ ਦੀ ਧਾਰਮਿਕ ਆਸਥਾ ਖ਼ਤਰੇ ਵਿੱਚ ਪੈ ਸਕਦੀ ਹੈ।