ਮੁੰਬਈ: ਜ਼ਾਇਰਾ ਵਸੀਮ, ਜਿਸ ਨੇ ਛੋਟੀ ਜਿਹੀ ਉਮਰ ਵਿੱਚ ਆਪਣਾ ਨਾਮ ਟੋਪ ਦੀਆਂ ਅਦਾਕਾਰਾਂ ਵਿੱਚ ਸ਼ਾਮਿਲ ਕਰ ਲਿਆ ਸੀ, ਨੇ ਹਾਲ ਹੀ ਵਿੱਚ ਬਾਲੀਵੁੱਡ ਛੱਡਣ ਦਾ ਐਲਾਨ ਕੀਤਾ। ਜ਼ਾਇਰਾ ਆਪਣੀ ਅਗਲੀ ਫ਼ਿਲਮ ਦੀ ਪ੍ਰਮੋਸ਼ਨ ਤੋਂ ਵੀ ਹੱਥ ਪਿੱਛੇ ਕਰ ਚੁੱਕੀ ਹੈ।
ਜ਼ਾਇਰਾ ਵਸੀਮ ਨੇ ਹੁਣ 'ਦ ਸਕਾਈ ਇਜ਼ ਪਿੰਕ' ਦੀ ਪ੍ਰਮੋਸ਼ਨ ਤੋਂ ਵੀ ਪਿੱਛੇ ਖਿੱਚੇ ਹੱਥ - back out of films
ਜ਼ਾਇਰਾ ਵਸੀਮ ਨੇ 'ਦੰਗਲ' ਤੋਂ ਫ਼ਿਲਮੀ ਜਗਤ ਵਿੱਚ ਆਪਣੀ ਸ਼ੁਰੂਆਤ ਕੀਤੀ ਜਿਸ ਦੀ ਅਦਾਕਾਰੀ ਨੇ ਦਰਸ਼ਕਾਂ ਦਾ ਬਾਖ਼ੂਬੀ ਦਿਲ ਜਿੱਤਿਆ। ਹਾਲ ਹੀ 'ਚ ਜ਼ਾਇਰਾ ਨੇ ਬਾਲੀਵੁੱਡ ਛੱਡਣ ਦਾ ਐਲਾਨ ਕੀਤਾ ਸੀ ਜਿਸ ਦਾ ਕਾਰਨ ਜ਼ਾਇਰਾ ਨੇ ਆਪਣੇ ਇਮਾਨ ਤੋਂ ਭੱਟਕਣਾ ਦਾ ਦੱਸਿਆ ਸੀ।
ਅਲਵਿਦਾ ਕਰ ਚੁੱਕੀ ਹੈ ਬਾਲੀਵੁੱਡ ਨੂੰ : ਜ਼ਾਇਰਾ
ਇਹ ਵੀ ਪੜ੍ਹੇ: 'ਦੰਗਲ' ਗਰਲ ਜ਼ਾਇਰਾ ਵਸੀਮ ਨੇ ਧਰਮ ਲਈ ਬਾਲੀਵੁੱਡ ਨੂੰ ਕੀਤਾ ਕੁਰਬਾਨ, ਕਿਹਾ ਹਮੇਸ਼ਾ ਲਈ ਅਲਵਿਦਾ
ਨਾਲ ਹੀ ,ਜ਼ਾਇਰਾ ਨੇ ਪੋਸਟ ਕਰਦਿਆਂ ਕਿਹਾ ਕਿ ਉਹ ਆਪਣੇ ਈਮਾਨ ਤੋਂ ਭਟਕਣ ਕਾਰਨ ਫ਼ਿਲਮ ਜਗਤ ਨੂੰ ਹਮੇਸ਼ਾ ਲਈ ਅਲਵਿਦਾ ਕਰ ਚੁੱਕੀ ਹੈ।
ਦੱਸ ਦਈਏ ਕਿ ਜ਼ਾਇਰਾ ਦੀ ਅਗਲੀ ਫ਼ਿਲਮ 'ਦ ਸਕਾਈ ਇਜ਼ ਪਿੰਕ' ਅਕਤੂਬਰ ਵਿੱਚ ਰੀਲਿਜ਼ ਹੋਣ ਜਾ ਰਹੀ ਹੈ ਜਿਸ ਦਾ ਨਿਰਦੇਸ਼ਨ ਸੋਨਾਲੀ ਬੋਸ ਵੱਲੋ ਕੀਤਾ ਗਿਆ ਹੈ ਅਤੇ ਮੁੱਖ ਕਿਰਦਾਰ ਵੱਜੋਂ ਪ੍ਰਿਯੰਕਾ ਚੋਪੜਾ ਤੇ ਫਰਹਾਨ ਅਖ਼ਤਰ ਨਜ਼ਰ ਆਉਣਗੇ।