ਪੰਜਾਬ

punjab

ETV Bharat / sitara

ਜਨਮਦਿਨ 'ਤੇ ਗੁਰੂਘਰ ਪਹੁੰਚੇ ਯੋਗਰਾਜ ਸਿੰਘ, ਸ਼ੇਅਰ ਕੀਤੀਆਂ ਤਸਵੀਰਾਂ - ਯੋਗਰਾਜ ਸਿੰਘ

ਪੰਜਾਬੀ ਫਿਲਮ ਜਗਤ ਦੇ ਐਂਗਰੀਮੈਨ ਯੋਗਰਾਜ ਸਿੰਘ ਦਾ ਅੱਜ ਜਨਮਦਿਨ ਹੈ। ਉਹ ਆਪਣਾ 64ਵਾਂ ਜਨਮਦਿਨ ਮਨਾ ਰਹੇ ਹਨ ਅਤੇ ਇਸ ਦੌਰਾਨ ਉਹ ਗੁਰਦੁਆਰਾ ਸ਼੍ਰੀ ਟਾਹਲਾ ਸਾਹਿਬ ਪਹੁੰਚੇ ਹਨ।

yograj singh birthday celebrating at gurdwara tahla sahib
ਜਨਮਦਿਨ 'ਤੇ ਗੁਰੂਘਰ ਪਹੁੰਚੇ ਯੋਗਰਾਜ ਸਿੰਘ, ਸ਼ੇਅਰ ਕੀਤੀਆਂ ਤਸਵੀਰਾਂ

By

Published : Mar 25, 2022, 11:18 AM IST

Updated : Mar 25, 2022, 1:04 PM IST

ਹੈਦਰਾਬਾਦ: ਪੰਜਾਬੀ ਫਿਲਮ ਜਗਤ ਦੇ ਐਂਗਰੀਮੈਨ ਯੋਗਰਾਜ ਸਿੰਘ ਦਾ ਅੱਜ ਜਨਮਦਿਨ ਹੈ। ਉਹ ਆਪਣਾ 64ਵਾਂ ਜਨਮਦਿਨ ਮਨਾ ਰਹੇ ਹਨ ਅਤੇ ਇਸ ਦੌਰਾਨ ਉਹ ਗੁਰਦੁਆਰਾ ਸ਼੍ਰੀ ਟਾਹਲਾ ਸਾਹਿਬ ਪਹੁੰਚੇ ਹਨ। ਉਨ੍ਹਾਂ ਵੱਲੋਂ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਗਈ ਹੈ।

ਉਨ੍ਹਾਂ ਵੱਲੋਂ ਇੰਸਟਾਗ੍ਰਾਮ 'ਤੇ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਸ ਵਿੱਚ ਉਨ੍ਹਾਂ ਨੇ ਕੈਪਸ਼ਨ ਪਾਇਆ ਹੈ, ਆਪਣੇ ਜਨਮਦਿਨ 'ਤੇ ਬਾਬਾ ਜੀ ਦੇ ਚਰਨਾਂ ਵਿੱਚ ਦੇਸ਼ ਦੀ ਖੁਸ਼ਹਾਲੀ, ਅਮਨ, ਏਕਤਾ ਲਈ ਅਰਦਾਸ.. ਗੁਰਦੁਆਰਾ ਸ਼੍ਰੀ ਟਾਹਲਾ ਸਾਹਿਬ। ਇਸ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

ਇਹ ਵੀ ਪੜ੍ਹੋ:ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ !, ਸੀਐੱਮ ਮਾਨ ਨਾਲ ਕਰ ਸਕਦੇ ਹਨ ਮੁਲਾਕਾਤ

ਯੋਗਰਾਜ ਸਿੰਘ ਪੰਜਾਬੀ ਫਿਲਮਾਂ ਦੇ ਐਂਗਰੀਮੈਨ ਮੰਨੇ ਜਾਂਦੇ ਹਨ ਅਤੇ ਲੋਕ ਉਨਾਂ ਦੀ ਅਦਾਕਾਰੀ ਦੇ ਦੀਵਾਨੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਹਿੰਦੀ ਦੀ ਸੁਪਰਹਿਟ ਫਿਲਮ ਭਾਗ ਮਿਲਖਾ ਭਾਗ ਦੇ ਰੋਲ ਨੂੰ ਵੀ ਭਰਪੂਰ ਪਿਆਰ ਮਿਲਿਆ ਹੈ। ਉਹ ਫਿਲਮਾਂ 'ਚ ਆਉਣ ਤੋਂ ਪਹਿਲੇ ਕ੍ਰਿਕੇਟਰ ਸਨ ਅਤੇ ਉਨ੍ਹਾਂ ਦੇ ਬੇਟੇ ਯੁਵਰਾਜ ਸਿੰਘ ਵੀ ਇੱਕ ਸ਼ਾਨਦਾਰ ਕ੍ਰਿਕੇਟਰ ਰਹੇ ਹਨ।

Last Updated : Mar 25, 2022, 1:04 PM IST

ABOUT THE AUTHOR

...view details