ਮੁੰਬਈ: ਪੰਜਾਬੀ ਗਾਇਕ ਹਨੀ ਸਿੰਘ ਨੇ ਸ਼ੁਕਰਵਾਰ ਨੂੰ ਆਪਣੇ ਨਵੇਂ ਗਾਣੇ 'ਲੋਕਾ(LOCA)' ਦਾ ਐਲਾਨ ਕੀਤਾ ਹੈ। ਆਪਣਾ ਨਵੇਂ ਗਾਣੇ ਨੂੰ ਲੈ ਕੇ ਗਾਇਕ ਨੇ ਟਵਿਟ ਉੱਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ,"ਮੇਰਾ ਨਵਾਂ ਗਾਣਾ 'ਲੋਕਾ' ਜਲਦ ਹੀ ਆਉਣ ਵਾਲਾ ਹੈ। ਲੋਕਾਂ ਦਾ ਮਤਲਬ ਕ੍ਰੇਜੀ ਹੁੰਦਾ ਹੈ....ਅਤੇ ਮੇਰਾ ਗਾਣਾ ਤੁਹਾਨੂੰ ਲੋਕਾ ਕਰ ਦੇਵੇਗਾ। ਤੁਹਾਡੇ ਆਪਣੇ ਯੋ-ਯੋ ਵੱਲੋਂ ਵੈਲੇਨਟਾਈਨ ਦਾ ਤੋਹਫ਼ਾ, ਸਾਰਿਆਂ ਨੂੰ ਪਿਆਰ।"
ਹੋਰ ਪੜ੍ਹੋ: ਗੋਬਿੰਦਾ ਨੇ ਲਾਂਚ ਕੀਤਾ ਆਪਣਾ ਯੂਟਿਊਬ ਚੈੱਨਲ, ਖ਼ੁਦ ਦੇ ਗਾਏ ਗੀਤਾ ਨਾਲ ਕੀਤੀ ਸ਼ੁਰੂਆਤ
ਇਸ ਦੇ ਨਾਲ ਹੀ ਹਨੀ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਗਾਣੇ ਦਾ ਪੋਸਟਰ ਨੂੰ ਵੀ ਸਾਂਝਾ ਕੀਤਾ ਹੈ। ਪੋਸਟਰ ਵਿੱਚ ਹਨੀ ਇੱਕ ਭਾਰੇ ਕੋਟ ਵਿੱਚ ਨਜ਼ਰ ਆ ਰਹੇ ਹਨ। ਟੀ-ਸੀਰੀਜ਼ ਦੇ ਭੂਸ਼ਣ ਕੁਮਾਰ ਵੱਲੋਂ ਪ੍ਰੋਡਿਊਸ ਇਸ ਗਾਣੇ ਦੇ ਸਹਿ ਨਿਰਮਾਤਾ ਬਾਬੀ ਸੂਰੀ ਤੇ ਹਨੀ ਸਿੰਘ ਹਨ। ਵੀਡੀਓ ਦਾ ਨਿਰਦੇਸ਼ਣ ਬੇਨ ਪੀਟਰਸ ਨੇ ਕੀਤਾ ਹੈ।
ਦੱਸਣਯੋਗ ਹੈ ਕਿ ਹਨੀ ਸਿੰਘ ਨੇ ਪਿਛਲੇ ਸਾਲ ਬਾਲੀਵੁੱਡ ਫ਼ਿਲਮ ਪਾਗਲ ਪੰਤੀ ਵਿੱਚ ਗਾਣਾ ਗਾਇਆ ਸੀ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹੋਰ ਪੰਜਾਬੀ ਫ਼ਿਲਮਾਂ ਤੇ ਬਾਲੀਵੁੱਡ ਫ਼ਿਲਮਾਂ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾ ਲਈ ਹੈ।