ਨਵੀਂ ਦਿੱਲੀ: ਕੰਪਲੀਟ ਸਿਨੇਮਾ ਮੈਗਜ਼ੀਨ ਦੇ ਸੰਪਾਦਕ ਅਤੁਲ ਮੋਹਨ ਨੇ ਕਿਹਾ ਕਿ "ਇਹ ਸਾਲ ਬਾਲੀਵੁੱਡ ਲਈ ਵਧੀਆ ਸਾਬਤ ਹੋਇਆ ਹੈ। ਮੀਡੀਅਮ ਬਜਟ ਦੀਆ ਫ਼ਿਲਮਾਂ ਜਿਵੇਂ ਕਿ ਊਰੀ: ਦਿ ਸਰਜੀਕਲ ਸਟਰਾਈਕ , ਬਦਲਾ ਅਤੇ ਕਬੀਰ ਸਿੰਘ ਵਰਗੀਆ ਫ਼ਿਲਮਾਂ ਨੇ ਬਾਕਸ ਆਫ਼ੀਸ ਤੇ ਵਧੀਆ ਪ੍ਰਦਸ਼ਨ ਕੀਤਾ ਹੈ।
ਸਾਲ 2019 ਬਾਲੀਵੁੱਡ ਲਈ ਰਿਹਾ ਸ਼ਾਨਦਾਰ
ਸਾਲ 2019 ਬਾਲੀਵੁੱਡ ਲਈ ਬਹੁਤ ਵਧੀਆ ਸਾਬਤ ਹੋਇਆ ਹੈ। ਇਸ ਸਾਲ ਦੌਰਾਨ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਬਲਾਕ ਬਾਸਟਰ, ਕਈ ਫ਼ਿਲਮਾਂ ਸੁਪਰ ਹਿੱਟ ਅਤੇ ਕਈ ਫ਼ਿਲਮਾਂ ਹਿੱਟ ਰਹੀਆਂ । ਚਾਹੇ ਉਹ ਘੱਟ ਬਜਟ ਵਾਲੀ ਫ਼ਿਲਮ ਕਿਉਂ ਨਾ ਹੋਵੇ।
ਫ਼ੋਟੋ
ਇਨ੍ਹਾਂ ਤੋਂ ਇਲਾਵਾ ਫ਼ਿਲਮ ਗਲੀ ਬੋਆਏ ਅਤੇ ਟੋਟਲ ਧਮਾਲ ਵਰਗੀਆਂ ਫ਼ਿਲਮਾਂ ਨੇ ਵੀ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ। ਇਸ ਤੋਂ ਇਲਾਵਾ ਬਾਲੀਵੁੱਡ ਦੇ ਸੁਪਰ ਸਟਾਰ ਅਕਸ਼ੈ ਕੁਮਾਰ ਦੀ ਫ਼ਿਲਮ ਕੇਸਰੀ, ਅਜੈ ਦੇਵਗਨ ਦੀ 'ਦੇ ਦੇ ਪਿਆਰ ਦੇ, ਸਲਮਾਨ ਖ਼ਾਨ ਦੀ ਭਾਰਤ, ਕਾਰਤਿਕ ਆਰਨ ਦੀ ਲੁਕਾ ਛੁਪੀ ਨੇ ਬਾਕਸ ਆਫ਼ਿਸ ਤੇ ਕਾਫ਼ੀ ਕਮਾਈ ਕੀਤੀ ਹੈ ।
Last Updated : Jul 1, 2019, 6:07 PM IST