ਪੰਜਾਬ

punjab

ETV Bharat / sitara

Yami Gautam ਨੇ ਉਰੀ ਦੇ ਨਿਰਦੇਸ਼ਕ ਆਦਿਤਯ ਨਾਲ ਕਰਵਾਇਆ ਵਿਆਹ - ਵਿਆਹ ਸਮਾਗਮ

ਅਦਾਕਾਰਾ ਯਾਮੀ ਗੌਤਮ ਨੇ ਆਪਣੇ ਵਿਆਹ ਦੀਆਂ ਖਬਰਾਂ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਯਾਮੀ ਦਾ ਵਿਆਹ ਉਰੀ ਦੇ ਨਿਰਦੇਸ਼ਕ ਆਦਿਤਯ ਧੱਰ ਨਾਲ ਹੋਇਆ ਹੈ। ਉਨ੍ਹਾਂ ਖ਼ੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਖ਼ਬਰ ਸਾਂਝੀ ਕੀਤੀ ਹੈ।

ਯਾਮੀ ਗੌਤਮ ਨੇਆਦਿਤਯ ਧੱਰ ਨਾਲ ਕਰਵਾਇਆ ਵਿਆਹ
ਯਾਮੀ ਗੌਤਮ ਨੇਆਦਿਤਯ ਧੱਰ ਨਾਲ ਕਰਵਾਇਆ ਵਿਆਹ

By

Published : Jun 4, 2021, 10:25 PM IST

ਮੁੰਬਈ : ਅਦਾਕਾਰਾ ਯਾਮੀ ਗੌਤਮ ਨੇ ਸ਼ੁੱਕਰਵਾਰ ਨੂੰ ਫਿਲਮ ਨਿਰਮਾਤਾ ਆਦਿਤਯਾ ਧੱਰ ਨਾਲ ਵਿਆਹ ਕਰਵਾ ਲਿਆ ਹੈ। ਉਨ੍ਹਾਂ ਨੇ ਇਹ ਖਬਰ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ।

ਯਾਮੀ ਨੇ ਆਪਣੀ ਇੰਸਟਾਗ੍ਰਾਮ 'ਤੇ ਆਪਣੇ ਵਿਆਹ ਸਮਾਗਮ ਦੀ ਇੱਕ ਤਸਵੀਰ ਪੋਸਟ ਕੀਤੀ ਹੈ। ਜਿਸ ਵਿੱਚ ਉਹ ਲਾਲ ਰੰਗ ਦੀ ਸਾੜੀ 'ਚ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਆਦਿਤਯਾ ਨੇ ਚਿੱਟੇ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ।

ਉਨ੍ਹਾਂ ਲਿਖਿਆ ਕਿ, ਸਾਡੇ ਪਰਿਵਾਰ ਦੇ ਅਸ਼ੀਰਵਾਦ ਨਾਲ ਅੱਜ ਅਸੀਂ ਵਿਆਹ ਦੇ ਬੰਧਨ 'ਚ ਬੰਧ ਗਏ ਹਾਂ। ਅਸੀਂ ਇਹ ਵਿਆਹ ਸਮਾਗਮ ਮਹਿਜ਼ ਆਪਣੇ ਪਰਿਵਾਰ ਨਾਲ ਹੀ ਮਨਾਇਆ ਹੈ।

ਦੱਸਣਯੋਗ ਹੈ ਕਿ ਯਾਮੀ ਨੇ ਆਦਿਤਯ ਧੱਰ ਦੇ ਨਿਰਦੇਸ਼ਨ 'ਚ ਬਣੀ ਫਿਲਮ ਓਰੀ ਦੀ ਸਰਜੀਕਲ ਸਟ੍ਰਾਈਕ ਵਿੱਚ ਕੰਮ ਕੀਤਾ ਸੀ, ਜੋ ਕਿ ਸਾਲ 2019 'ਚ ਰੀਲੀਜ਼ ਹੋਈ ਸੀ।

ਇਸ ਖ਼ਬਰ ਤੋਂ ਬਾਅਦ ਯਾਮੀ ਗੌਤਮ ਦੇ ਫੈਨਜ਼ ਤੇ ਸਾਥੀ ਕਲਾਕਾਰ ਉਨ੍ਹਾਂ ਨੂੰ ਵਧਾਈ ਸੰਦੇਸ਼ ਭੇਜ ਰਹੇ ਹਨ। ਇਨ੍ਹਾਂ ਚੋਂ ਅਦਾਕਾਰ ਕਾਰਤਿਕ ਆਰਯਨ ਨੇ ਵੀ ਇੱਕ ਦਿਲ ਵਾਲੇ ਈਮੋਜੀ ਨਾਲ ਯਾਮੀ ਨੂੰ ਵਿਆਹ ਦੀ ਵਧਾਈ ਦਿੱਤੀ ਹੈ।

ABOUT THE AUTHOR

...view details