ਪੰਜਾਬ

punjab

ETV Bharat / sitara

ਭੂਮੀ ਪੇਡਨੇਕਰ ਦੇ ਹੱਕ ਵਿੱਚ ਨਿੱਤਰੀ ਯਾਮੀ ਗੌਤਮ

ਯਾਮੀ ਗੌਤਮ ਨੇ ਭੂਮੀ ਪੇਡਨੇਕਰ ਦਾ ਸਮਰਥਨ ਕੀਤਾ ਹੈ। ਉਸ ਨੇ ਕਿਹਾ ਹੈ ਕਿ ਇਹ ਪਾਤਰ ਫ਼ਿਲਮ ਦੀ ਮੰਗ ਸੀ ਤੇ ਭੂਮੀ ਨੇ ਉਸ ਦੇ ਕਿਰਦਾਰ ਨੂੰ ਬਾਖੂਬੀ ਨਿਭਾਇਆ ਹੈ।

ਫ਼ੋਟੋ

By

Published : Nov 2, 2019, 1:22 PM IST

ਮੁੰਬਈ: ਯਾਮੀ ਗੌਤਮ, ਆਯੁਸ਼ਮਾਨ ਖੁਰਾਨਾ ਅਤੇ ਭੂਮੀ ਪੇਡਨੇਕਰ ਸਟਾਰਰ 'ਬਾਲਾ' ਕਈ ਕਾਰਨਾਂ ਕਰਕੇ ਸੁਰਖੀਆਂ ਵਿੱਚ ਰਹੀ ਹੈ। ਫ਼ਿਲਮ ਉਜੜਾ ਚਮਨ ਦੇ ਥੀਮ ਦੇ ਵਿਵਾਦ ਤੋਂ ਇਲਾਵਾ ਇਹ ਫ਼ਿਲਮ ਇੱਕ ਹੋਰ ਕਾਰਨ ਕਰਕੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ, ਡਾਰਕ ਅਦਾਕਾਰਾ ਨੂੰ ਕਾਸਟ ਕਰਨ ਦੀ ਬਜਾਏ ਭੂਮੀ ਪੇਡਨੇਕਰ ਨੂੰ ਮੇਕਅਪ ਦੇ ਨਾਲ ਹੀ ਡਾਰਕ ਦਿਖਾਇਆ ਗਿਆ ਹੈ। ਕੁਝ ਸੋਸ਼ਲ ਮੀਡੀਆ ਯੂਜ਼ਰਾਂ ਨੇ ਇਸ ਮਾਮਲੇ ‘ਤੇ ਇਤਰਾਜ਼ ਜਤਾਇਆ ਹੈ।

ਹੋਰ ਪੜ੍ਹੋ: 'ਰਾਧੇ' ਦੀ ਸਟਾਰ ਕਾਸਟ ਆਈ ਸਾਹਮਣੇ

ਇਸ ਤੋਂ ਪਹਿਲਾਂ ਰਿਤਿਕ ਰੋਸ਼ਨ ਦੀ ਫ਼ਿਲਮ ਸੁਪਰ 30 ਵਿੱਚ ਰਿਤਿਕ ਦੀ ਲੁੱਕ ਨੂੰ ਲੈ ਕੇ ਵੀ ਕਈ ਸਵਾਲ ਖੜ੍ਹੇ ਕੀਤੇ ਗਏ ਸਨ। ਇਸ ਮਾਮਲੇ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ, ਯਾਮੀ ਗੌਤਮ ਨੇ ਭੂਮੀ ਦਾ ਸਮਰਥਨ ਕੀਤਾ ਹੈ। ਉਸ ਨੇ ਕਿਹਾ ਹੈ ਕਿ, ਇਹ ਪਾਤਰ ਦੀ ਮੰਗ ਸੀ ਅਤੇ ਭੂਮੀ ਨੇ ਉਸਦੇ ਕਿਰਦਾਰ ਨੂੰ ਬਖ਼ੌਬੀ ਨਿਭਾਇਆ ਹੈ।

ਹੋਰ ਪੜ੍ਹੋ: ਕੰਨੜ ਫ਼ਿਲਮ ਨਿਰਮਾਤਾ ਰਾਜ ਬੀ.ਏ. ਸ਼ੈਟੀ ਨਾਲ ਈਟੀਵੀ ਭਾਰਤ ਦੀ ਖ਼ਾਸ ਗੱਲਬਾਤ

ਯਾਮੀ ਗੌਤਮ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ, ‘ਇਹ ਬਹੁਤ ਨਿਰਾਸ਼ਾ ਵਾਲੀ ਗੱਲ ਹੈ ਕਿ, ਲੋਕ ਆਪਣੀਆਂ ਬਣਾਈਆਂ ਧਾਰਨਾਵਾਂ ਤੋਂ ਅੱਗੇ ਨਹੀਂ ਵੱਧ ਪਾ ਰਹੇ ਅਤੇ ਸਾਰੀ ਨਕਾਰਾਤਮਕਤਾ ਸਾਡੇ ‘ਤੇ ਪਾ ਰਹੇ ਹਨ। 'ਬਾਲਾ' ਫ਼ਿਲਮ ਸੈਲਫ ਲਵ ਦੀ ਗੱਲ ਕਰਦਾ ਹੈ ਤੇ ਇਹ ਲੁੱਕ ਫ਼ਿਲਮ ਲਈ ਬਹੁਤ ਮਹੱਤਵਪੂਰਨ ਸੀ। ਅਸੀਂ ਅਮਰ ਕੌਸ਼ਿਕ ਦੇ ਦ੍ਰਿਸ਼ਟੀਕੋਣ ਬਾਰੇ ਬਹੁਤ ਵਿਸ਼ਵਾਸ਼ ਰੱਖਦੇ ਹਾਂ ਤੇ ਮਹੱਤਵਪੂਰਨ ਹੈ ਕਿ. ਲੋਕ ਇਸ ਫ਼ਿਲਮ ਨੂੰ ਪਹਿਲਾਂ ਵੇਖਣ।

ABOUT THE AUTHOR

...view details