ਪੰਜਾਬ

punjab

ETV Bharat / sitara

ਫ਼ਿਲਮ 'ਗੁਡ ਨਿਊਜ਼' ਦੀ ਸ਼ੂਟਿੰਗ ਹੋਈ ਖ਼ਤਮ - akshay kumar

19 ਜੁਲਾਈ 2019 ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਗੁਡ ਨਿਊਜ਼' ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ। ਸ਼ੂਟ ਦੀਆਂ ਤਸਵੀਰਾਂ ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ।

ਸੋਸ਼ਲ ਮੀਡੀਆ

By

Published : Apr 5, 2019, 11:13 PM IST

ਮੁੰਬਈ: ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ ਖ਼ਾਨ ਦੀ ਫ਼ਿਲਮ 'ਗੁਡ ਨਿਊਜ਼' ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ। ਇਸ ਫ਼ਿਲਮ 'ਚ ਅਕਸ਼ੇ 'ਤੇ ਕੈਟਰੀਨਾ ਦੀ ਜੋੜੀ ਪੂਰੇ 12 ਸਾਲ ਬਾਅਦ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਉਨ੍ਹਾਂ ਦੀ ਫ਼ਿਲਮ 'ਕੰਮਬਖ਼ਤ ਇਸ਼ਕ' 2007 'ਚ ਆਈ ਸੀ।
ਦੱਸਣਯੋਗ ਹੈ ਇਸ ਫ਼ਿਲਮ 'ਚ ਕਰੀਨਾ ਅਤੇ ਅਕਸ਼ੇ ਤੋਂ ਇਲਾਵਾ ਦਿਲਜੀਤ ਦੌਸਾਂਝ ਅਤੇ ਕਾਇਰਾ ਅਡਵਾਨੀ ਵੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਵਿਖਾਈ ਦੇਣਗੇ। ਦਿਲਜੀਤ ਨੇ ਇੰਸਟਾਗ੍ਰਾਮ 'ਤੇ ਸੈੱਟ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ।

ਇਸ ਤਸਵੀਰ ਵਿੱਚ ਕਰੀਨਾ, ਅਕਸ਼ੇ, ਦਿਲਜੀਤ ਅਤੇ ਕਾਇਰਾ ਇਕੱਠੇ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਇਕ ਨਿਜੀ ਇੰਟਰਵਿਊ ਵਿੱਚ ਅਕਸ਼ੇ ਨੇ ਕਿਹਾ ਸੀ ਕਿ ਬੇਬੋ ਨਾਲ ਤਾਂ ਕੰਮ ਕਰਕੇ ਵਧੀਆ ਲੱਗਦਾ ਹੀ ਹੈ ਇਸ ਤੋਂ ਇਲਾਵਾ ਦਿਲਜੀਤ ਨਾਲ ਕੰਮ ਕਰਕੇ ਰੂਹ ਖੁਸ਼ ਹੁੰਦੀ ਹੈ। ਰਾਜ ਮਹਿਤਾ ਵਲੋਂ ਨਿਰਦੇਸ਼ਿਤ ਇਹ ਫ਼ਿਲਮ 19 ਜੁਲਾਈ 2019 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।

ABOUT THE AUTHOR

...view details