ਪੰਜਾਬ

punjab

ETV Bharat / sitara

World Poetry Day 2022: ਬਾਲੀਵੁੱਡ ਦੇ ਉਹ ਸਿਤਾਰੇ ਜੋ ਕਵੀ ਵੀ ਹਨ ... - ਅਮਿਤਾਭ ਬੱਚਨ

ਅੱਜ ਵਿਸ਼ਵ ਕਵਿਤਾ ਦਿਵਸ (World Poetry Day 2022) 'ਤੇ, ਅਸੀਂ ਬਾਲੀਵੁੱਡ ਅਦਾਕਾਰਾਂ 'ਤੇ ਨਜ਼ਰ ਮਾਰਦੇ ਹਾਂ ਜਿਨ੍ਹਾਂ ਨੇ ਕਵੀਆਂ ਵਜੋਂ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ।

World Poetry Day: Bollywood stars who are also poets
World Poetry Day: Bollywood stars who are also poets

By

Published : Mar 21, 2022, 7:23 AM IST

Updated : Mar 21, 2022, 12:35 PM IST

ਹੈਦਰਾਬਾਦ (ਰਾਜਵਿੰਦਰ ਕੌਰ): ਵਿਸ਼ਵ ਕਵਿਤਾ ਦਿਵਸ ਜਾਂ ਅੰਤਰਰਾਸ਼ਟਰੀ ਕਵਿਤਾ ਦਿਵਸ ਹਰ ਸਾਲ 21 ਮਾਰਚ (World Poetry Day 2022) ਨੂੰ ਦੇਸ਼ ਅਤੇ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਮਹਾਨ ਕਵੀਆਂ ਦੁਆਰਾ ਲਿਖੀਆਂ ਕਵਿਤਾਵਾਂ ਦਾ ਜ਼ਿਕਰ ਕਰਕੇ ਉਨ੍ਹਾਂ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਯੂਨੈਸਕੋ ਵੱਲੋਂ ਸਾਲ 1999 ਵਿੱਚ ਕੀਤੀ ਗਈ ਸੀ ਅਤੇ ਇਸ ਦਾ ਆਯੋਜਨ ਵੀ ਯੂਨੈਸਕੋ ਵੱਲੋਂ ਕੀਤਾ ਜਾਂਦਾ ਹੈ।

ਇਸ ਮੌਕੇ ਅੱਜ ਅਸੀਂ ਗੱਲ ਕਰਾਂਗੇ ਉਨ੍ਹਾਂ ਬਾਲੀਵੁੱਡ ਹਸਤੀਆਂ ਬਾਰੇ ਜੋ ਸਕ੍ਰੀਨ ਉੱਤੇ ਤਾਂ ਆਪਣੇ ਜਲਵੇ ਬਿਖੇਰਦੇ ਹੀ ਹਨ, ਪਰ ਆਪਣੀ ਕਲਮ ਨਾਲ ਵੀ ਹਮੇਸ਼ਾ ਸੁਰਖੀਆਂ ਵਿੱਚ ਬਣੇ ਰਹਿੰਦੇ ਸਨ।

ਮੀਨਾ ਕੁਮਾਰੀ

ਮਰਹੂਮ ਮੀਨਾ ਕੁਮਾਰੀ

ਮੀਨਾ ਕੁਮਾਰੀ ਨਾ ਸਿਰਫ ਆਪਣੀ ਪੀੜ੍ਹੀ ਦੀਆਂ ਸਭ ਤੋਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਸੀ, ਸਗੋਂ ਉਹ ਇੱਕ ਨਿਪੁੰਨ ਕਵੀ ਵੀ ਸੀ। ਉਸਨੇ 'ਨਾਜ਼' ਉਪਨਾਮ ਹੇਠ ਕਈ ਨਜ਼ਮਾਂ ਅਤੇ ਗ਼ਜ਼ਲਾਂ ਲਿਖੀਆਂ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਉਸ ਦੀ ਮੌਤ ਤੋਂ ਬਾਅਦ ਪ੍ਰਕਾਸ਼ਤ ਹੋਈਆਂ।

ਅਮਿਤਾਭ ਬੱਚਨ

ਅਮਿਤਾਭ ਬੱਚਨ

ਹਰੀਵੰਸ਼ ਰਾਏ ਬੱਚਨ ਵਰਗੇ ਮਸ਼ਹੂਰ ਕਵੀ ਦੇ ਘਰ ਜਨਮੇ ਅਮਿਤਾਭ ਬੱਚਨ ਵੀ ਲਿੱਖਦੇ ਹਨ। ਇਹ ਕੁਦਰਤੀ ਹੈ ਕਿ ਬਿਗ ਬੀ ਨੇ ਆਪਣੇ ਪਿਤਾ ਦੀ ਕੁਝ ਕਾਵਿਕ ਪ੍ਰਤਿਭਾ ਨੂੰ ਗ੍ਰਹਿਣ ਕੀਤਾ। ਉਹ ਨਿਯਮਿਤ ਤੌਰ 'ਤੇ ਆਪਣੇ ਬਲੌਗ ਲਈ ਕਵਿਤਾਵਾਂ ਲਿਖਦੇ ਹਨ।

ਸੁਸ਼ਮਿਤਾ ਸੇਨ

ਸੁਸ਼ਮਿਤਾ ਸੇਨ

ਸਾਬਕਾ ਬਿਊਟੀ ਕਵੀਨ ਅਤੇ ਅਭਿਨੇਤਰੀ ਕਈ ਵਾਰ ਆਪਣੇ ਸੋਸ਼ਲ ਮੀਡੀਆ 'ਤੇ ਲਿਖੀਆਂ ਗਈਆਂ ਕਵਿਤਾਵਾਂ ਨੂੰ ਸਾਂਝਾ ਕਰਦੀ ਹੈ। ਦਰਅਸਲ, ਸੁਸ਼ਮਿਤਾ ਦੀ ਬੇਟੀ ਰੇਨੀ ਨੇ ਵੀ ਹਾਲ ਹੀ 'ਚ ਸ਼ਾਇਰੀ ਕੀਤੀ ਹੈ।

ਟਵਿੰਕਲ ਖੰਨਾ

ਟਵਿੰਕਲ ਖੰਨਾ

ਬੈਸਟ ਸੇਲਿੰਗ ਲੇਖਕ ਹੋਣ ਤੋਂ ਇਲਾਵਾ ਟਵਿੰਕਲ ਸਮੇਂ-ਸਮੇਂ 'ਤੇ ਸ਼ਾਇਰੀ ਵੀ ਕਰਦੀ ਹੈ। ਉਸਨੇ ਪਿਛਲੇ ਦਿਨੀਂ ਆਪਣੇ ਸੋਸ਼ਲ ਮੀਡੀਆ ਅਕਾਉਂਟਸ 'ਤੇ ਆਪਣੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ ਹਨ, ਸਾਥੀਆਂ ਅਤੇ ਪ੍ਰਸ਼ੰਸਕਾਂ ਵਲੋਂ ਕਵਿਤਾਵਾਂ ਨੂੰ ਕਾਫ਼ੀ ਪਸੰਦ ਕੀਤਾ ਗਿਆ।

ਸੁਸ਼ਾਂਤ ਸਿੰਘ ਰਾਜਪੁਤ

ਮਰਹੂਮ ਸੁਸ਼ਾਂਤ ਸਿੰਘ ਰਾਜਪੁਤ

ਬਹੁਤ ਸਾਰੀਆਂ ਪ੍ਰਤਿਭਾਵਾਂ ਵਾਲੇ ਵਿਅਕਤੀ, ਮਰਹੂਮ ਸੁਸ਼ਾਂਤ ਸਿੰਘ ਰਾਜਪੁਤ ਨੇ ਆਪਣੀ ਪਹਿਲੀ ਕਵਿਤਾ ਉਦੋਂ ਲਿਖੀ ਜਦੋਂ ਉਹ ਦਿੱਲੀ ਵਿੱਚ ਇੱਕ ਇੰਜੀਨੀਅਰਿੰਗ ਦਾ ਵਿਦਿਆਰਥੀ ਸੀ ਅਤੇ ਆਪਣੇ ਅਦਾਕਾਰੀ ਕਰੀਅਰ ਦੌਰਾਨ ਇਸ ਪ੍ਰਤਿਭਾ ਨੂੰ ਜਾਰੀ ਰੱਖਿਆ। ਉਹ ਆਪਣੀਆਂ ਕਈ ਕਵਿਤਾਵਾਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਸਨ।

ਅਯੂਸ਼ਮਾਨ ਖੁਰਾਣਾ

ਅਯੂਸ਼ਮਾਨ ਖੁਰਾਣਾ

ਵਧੇਰੇ ਪ੍ਰਸਿੱਧ ਅਭਿਨੇਤਾ-ਕਵੀ ਵਿੱਚੋਂ ਇੱਕ, ਆਯੁਸ਼ਮਾਨ ਨੇ ਦਰਜਨਾਂ ਕਵਿਤਾਵਾਂ ਲਿਖੀਆਂ ਹਨ ਅਤੇ ਕਈ ਵਾਰ ਆਪਣੇ ਕੁਝ ਗੀਤਾਂ ਲਈ ਬੋਲ ਵੀ ਲਿਖੇ ਹਨ। ਬਹੁਮੁਖੀ ਅਦਾਕਾਰ ਹਿੰਦੀ, ਉਰਦੂ ਅਤੇ ਇੱਥੋਂ ਤੱਕ ਕਿ ਪੰਜਾਬੀ ਵਿੱਚ ਵੀ ਕਵਿਤਾਵਾਂ ਲਿੱਖਦੇ ਹਨ।

ਕ੍ਰਿਤੀ ਸੈਨਨ

ਕ੍ਰਿਤੀ ਸੈਨਨ

ਜਦੋਂ ਕ੍ਰਿਤੀ ਨੇ ਪਿਛਲੇ ਸਮੇਂ ਵਿੱਚ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਲਈ ਛੋਟੀਆਂ ਕਾਵਿਤਾਵਾਂ ਲਿਖੀਆਂ ਤਾਂ ਸੁਰਖੀਆਂ ਵਿੱਚ ਆਏ। ਇਹ ਮਹਾਂਮਾਰੀ ਦੇ ਦੌਰਾਨ ਦਾ ਸਮਾਂ ਸੀ, ਜਦੋਂ ਕ੍ਰਿਤੀ ਸੈਨਨ ਨੇ ਆਪਣੀ ਕਾਵਿਕ ਪ੍ਰਤਿਭਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਆਪਣੀ ਅਸਫ਼ਲਤਾ ’ਤੇ ਜਿੱਤ ਪਾਉਣ ਵਰਗੇ ਵਿਸ਼ਿਆਂ ’ਤੇ ਕਵਿਤਾਵਾਂ ਸਾਂਝੀਆਂ ਕੀਤੀਆਂ।

ਮਾਨਵ ਕੌਲ

ਮਾਨਵ ਕੌਲ

ਅਭਿਨੇਤਾ-ਨਾਟਕਕਾਰ ਮਾਨਵ ਕੌਲ ਇੱਕ ਉੱਘੇ ਲੇਖਕ ਹਨ, ਜਿਨ੍ਹਾਂ ਨੇ ਕਵਿਤਾਵਾਂ, ਛੋਟੀਆਂ ਕਹਾਣੀਆਂ ਅਤੇ ਇੱਥੋਂ ਤੱਕ ਕਿ ਇੱਕ ਨਾਵਲ ਅਤੇ ਸਫ਼ਰਨਾਮਾ ਵੀ ਪ੍ਰਕਾਸ਼ਿਤ ਕੀਤੇ ਹਨ। ਉਸ ਦੀਆਂ ਕਵਿਤਾਵਾਂ, ਜੋ ਉਹ ਸਮੇਂ-ਸਮੇਂ 'ਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀਆਂ ਹਨ, ਨੇ ਪ੍ਰਸ਼ੰਸਕਾਂ ਦੀ ਪ੍ਰਸ਼ੰਸਾ ਖੱਟੀ ਹੈ।

ਇਹ ਵੀ ਪੜ੍ਹੋ: World Poetry Day 2022: ਜਾਣੋ ਕਿ ਵਿਸ਼ਵ ਕਵਿਤਾ ਦਿਵਸ ਕਦੋਂ, ਕਿਉਂ ਅਤੇ ਕਿਵੇਂ ਮਨਾਇਆ ਜਾਂਦੈ

Last Updated : Mar 21, 2022, 12:35 PM IST

ABOUT THE AUTHOR

...view details