ਜੈਪੁਰ : ਸਵਰ ਕੋਕੀਲਾ ਲਤਾ ਮੰਗੇਸ਼ਕਰ (Lata Mangeshkar) ਸਣੇ ਕਈ ਗਾਇਕਾਂ ਨਾਲ ਗਾਇਨ ਕਰਨ ਵਾਲੇ ਮਸ਼ਹੂਰ ਕਵਾਲ ਸਈਦ ਸਾਬਰੀ (Famous Qawwal Sayeed Sabri) ਐਤਵਾਰ ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਰਾਜਸਥਾਨ ਦੇ ਜੈਪੁਰ ਦੇ ਵਸਨੀਕ ਮਸ਼ਹੂਰ ਕਾਵਲ ਉਸਤਾਦ ਸਈਦ ਸਾਬਰੀ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। 85 ਸਾਲ ਦੀ ਉਮਰ 'ਚ ਉਨ੍ਹਾਂ ਦਾ ਦੇਹਾਂਤ ਹੋ ਗਿਆ।
85 ਸਾਲਾ ਮਸ਼ਹੂਰ ਕੱਵਾਲ ਸਈਦ ਸਾਬਰੀ ਦਾ ਹੋਇਆ ਦੇਹਾਂਤ
ਰਾਜਸਥਾਨ ਦੇ ਮਸ਼ਹੂਰ ਕਵਾਲ ਸਈਦ ਸਾਬਰੀ (Famous Qawwal Sayeed Sabri) ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਅਪ੍ਰੈਲ ਵਿੱਚ ਉਨ੍ਹਾਂ ਦੇ ਪੁੱਤਰ ਫਰੀਦ ਸਾਬਰੀ ਦਾ ਵੀ ਦੇਹਾਂਤ ਹੋ ਗਿਆ ਸੀ। ਸਈਦ ਸਾਬਰੀ ਨੂੰ ਜੈਪੁਰ 'ਚ ਸਪੁਰਦ-ਏ-ਖਾਕ ਕੀਤਾ ਜਾਵੇਗਾ।
ਸਈਦ ਸਾਬਰੀ ਨੇ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਏ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪੁੱਤਰ ਫਰੀਦ ਸਾਬਰੀ ਦਾ ਵੀ ਅਪ੍ਰੈਲ ਮਹੀਨੇ 'ਚ ਦੇਹਾਂਤ ਹੋ ਗਿਆ। ਫਰੀਦ ਦੀ ਮੌਤ ਤੋਂ ਪਹਿਲਾਂ ਹੀ ਸਈਦ ਸਾਬਰੀ ਬਿਮਾਰ ਸਨ। ਸਈਦ ਸਾਬਰੀ ਨੇ ਬਹੁਤ ਸਾਰੇ ਕਲਾਕਾਰਾਂ ਨਾਲ ਮਿਲ ਕੇ ਕੰਮ ਕੀਤਾ ਹੈ। ਸਈਦ ਸਾਬਰੀ ਨੂੰ ਫਿਲਮ ਹਿਨਾ ਤੋਂ ਕੱਵਾਲੀ ‘ਕਹੀਂ ਦੇਰ ਨਾ ਹੋ ਜਾਏ’ ਨਾਲ ਵਿਸ਼ੇਸ਼ ਪ੍ਰਸਿੱਧੀ ਮਿਲੀ ਸੀ।
ਸਈਦ ਸਾਬਰੀ ਨੂੰ ਸ਼ਾਮ ਦੇ ਜਨਾਜ਼ੇ ਦੀ ਨਮਾਜ਼ ਅਦਾ ਕਰਨ ਮਗਰੋਂ ਜੈਪੁਰ ਸਥਿਤ ਉਨ੍ਹਾਂ ਦੇ ਘਰ ਸਥਿਤ ਕਬਰੀਸਤਾਨ ਵਿੱਚ ਸਪੁਰਦ-ਏ-ਖਾਕ ਕੀਤਾ ਜਾਵੇਗਾ। ਉਥੇ ਹੀ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਕਰਦੇ ਹੋਏ ਪਰਿਵਾਰ ਵੱਲੋਂ ਜਨਾਜ਼ੇ 'ਚ ਵੱਧ ਲੋਕਾਂ ਨੂੰ ਸ਼ਾਮਲ ਨਾਂ ਹੋਣ ਦੀ ਅਪੀਲ ਕੀਤੀ ਗਈ ਹੈ।