ਪੰਜਾਬ

punjab

ETV Bharat / sitara

ਬਿੱਗ ਬੌਸ 13 ਵਿੱਚ ਇੱਕਠੀਆ ਹੋਣਗੀਆਂ ਸ਼ਹਿਨਾਜ਼ ਗਿੱਲ ਤੇ ਹਿਮਾਂਸ਼ੀ ਖੁਰਾਨਾ - himanshi khurana in bigg boss 13

ਬਿੱਗ ਬੌਸ 13 ਵਿੱਚ ਸ਼ਹਿਨਾਜ਼ ਤੇ ਹਿਮਾਂਸ਼ੀ ਦਾ ਆਹਮਣਾ ਸਾਹਮਣਾ ਹੋਣ ਵਾਲਾ ਹੈ।

ਫ਼ੋਟੋ

By

Published : Nov 2, 2019, 4:47 PM IST

Updated : Nov 2, 2019, 7:00 PM IST

ਚੰਡੀਗੜ੍ਹ: ਬਿੱਗ ਬੌਸ 13 ਆਪਣੇ ਦਿਲਚਸਪ ਟਵਿਟਸ ਕਰਕੇ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਬਿੱਗ ਬੌਸ 13 ਦੀ ਨਵੀਂ ਥੀਮ ਦੇ ਚਲਦਿਆਂ ਸ਼ੋਅ ਦਾ ਪਹਿਲਾ ਪੜਾਅ ਖ਼ਤਮ ਹੋ ਗਿਆ ਹੈ। ਇਸ ਹਫ਼ਤੇ ਬਿੱਗ ਬੌਸ ਦੇ ਘਰੋਂ ਅੱਧੇ ਤੋਂ ਜ਼ਿਆਦਾ ਮੈਂਬਰ ਘਰੋਂ ਬਾਹਰ ਹੋ ਜਾਣਗੇ ਤੇ ਉਨ੍ਹਾਂ ਦੀ ਜਗ੍ਹਾ ਲੈਣਗੇ ਨਵੇਂ ਕੰਟੈਂਸਟੈਂਟ।

ਹੋਰ ਪੜ੍ਹੋ: ਪਾਗਲਪੰਤੀ ਦਾ ਨਵਾਂ ਗਾਣਾ ਰਿਲੀਜ਼, ਸਾਰਿਆ ਨੇ ਲਗਾਏ ਠੁਮਕੇ

ਸ਼ੋਅ ਦੀ ਸਭ ਤੋਂ ਜ਼ਿਆਦਾ ਵੱਖਰੀ ਗੱਲ ਇਹ ਕਿ ਇਸ ਵਾਰ ਪੰਜਾਬ ਦੀਆਂ ਦੋ ਮਾਡਲਾਂ ਜੋ ਕਿ ਹਾਲ ਹੀ ਦੇ ਵਿੱਚ ਆਪਸੀ ਝਗੜੇ ਕਾਰਨ ਕਾਫ਼ੀ ਚਰਚਾ ਵਿੱਚ ਆਈਆਂ ਸਨ ਉਹ ਬਿੱਗ ਬੌਸ ਦੇ ਘਰ ਵਿੱਚ ਰਹਿਣ ਵਾਲੀਆਂ ਹਨ। ਗੱਲ ਕਿਸੇ ਹੋਰ ਦੀ ਨਹੀਂ ਬਲਕਿ ਸ਼ਹਿਨਾਜ਼ ਗਿੱਲ ਤੇ ਹਿਮਾਂਸ਼ੀ ਖੁਰਾਨਾ ਦੀ। ਇਨ੍ਹਾਂ ਦੋਵਾਂ ਦੀ ਦੁਸ਼ਮਣੀ ਨੂੰ ਕੋਣ ਨਹੀਂ ਜਾਣਦਾ। ਸੋਸ਼ਲ ਮੀਡੀਆ 'ਤੇ ਦੋਹਾਂ ਦਾ ਟਕਰਾਅ ਕਾਫ਼ੀ ਮਸ਼ਹੂਰ ਰਿਹਾ ਹੈ।

ਹੋਰ ਪੜ੍ਹੋ: ਉਜੜਾ ਚਮਨ ਪਬਲਿਕ ਰਿਵਿਊ: ਕਾਮੇਡੀ ਦੇ ਨਾਲ ਸੋਸ਼ਲ ਮੈਸੇਜ ਨੇ ਜਿੱਤਿਆ ਦਰਸ਼ਕਾਂ ਦਾ ਦਿਲ

ਇਸ ਹਫ਼ਤੇ ਸਲਮਾਨ ਖ਼ਾਨ 5 ਕੰਟੈਂਸਟੈਂਟਾਂ ਘਰ ਵਿੱਚ ਵਾਈਲਡ ਕਾਰਡ ਐਂਟਰੀ ਦੇਣਗੇ ਤੇ ਤਕਰੀਬਨ 4 ਕੰਟੈਂਸਟੈਂਟਾਂ ਨੂੰ ਘਰੋਂ ਬਾਹਰ ਕਰਨਗੇ। ਦੇਖਣਯੋਗ ਹੋਵੇਗਾ ਕਿ ਇਨ੍ਹਾਂ ਨਵੇਂ ਕੰਟੈਂਸਟੈਂਟਾਂ ਦਾ ਘਰ ਵਿੱਚ ਕਿਸ ਨਾਲ ਜ਼ਿਆਦਾ ਬਣਦੀ ਹੈ ਤੇ ਕਿਸ ਨਾਲ ਬਿੱਲੀ ਚੂਹੇ ਵਾਲੀ ਲੜਾਈ ਹੁੰਦੀ ਹੈ।

Last Updated : Nov 2, 2019, 7:00 PM IST

ABOUT THE AUTHOR

...view details