ਆਖਿਰ ਕਿਉਂ ਨਹੀਂ ਕੀਤਾ ਰਾਜਕੁਮਾਰ ਰਾਓ ਨੇ ਫ਼ਿਲਮ 'ਛਪਾਕ' ' 'ਚ ਕੰਮ - interview
10 ਜਨਵਰੀ 2020 ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਛਪਾਕ' 'ਚ ਰਾਜਕੁਮਾਰ ਰਾਓ ਨੂੰ ਵਿਕਰਮ ਮੇਸੀ ਦੀ ਥਾਂ 'ਤੇ ਰੋਲ ਆਫ਼ਰ ਹੋਇਆ ਸੀ ਇਹ ਰੋਲ ਕਿਉਂ ਨਹੀਂ ਉਨ੍ਹਾਂ ਸਵੀਕਾਰ ਕੀਤਾ ਇਸ ਦੀ ਜਾਣਕਾਰੀ ਉਨ੍ਹਾਂ ਇਕ ਇੰਟਰਵਿਊਂ 'ਚ ਦਿੱਤੀ ਹੈ।
ਮੁੰਬਈ :ਮੇਘਨਾ ਗੁਲਜ਼ਾਰ ਦੀ ਫ਼ਿਲਮ 'ਛਪਾਕ' 'ਚ ਦੀਪੀਕਾ ਪਾਦੂਕੌਣ ਅਤੇ ਵਿਕਰਾਂਤ ਮੇਸੀ ਲੀਡ ਰੋਲ 'ਚ ਨਜ਼ਰ ਆਉਣਗੇ ਪਰ ਦੱਸ ਦਈਏ ਕਿ ਵਿਕਰਾਂਤ ਮੇਸੀ ਫ਼ਿਲਮਮੇਕਰਸ ਦੀ ਪਹਿਲੀ ਪਸੰਦ ਨਹੀਂ ਸਨ। ਇਸ ਤੋਂ ਪਹਿਲਾਂ ਇਹ ਰੋਲ ਰਾਜਕੁਮਾਰ ਰਾਓ ਨੂੰ ਆਫ਼ਰ ਹੋਇਆ ਸੀ। ਇਸ ਦਾ ਖੁਲਾਸਾ ਰਾਜਕੁਮਾਰ ਰਾਓ ਨੇ ਇਕ ਇੰਟਰਵਿਊਂ 'ਚ ਕੀਤਾ ਹੈ।
'ਛਪਾਕ' ਦਾ ਆਫ਼ਰ ਕਿਉਂ ਨਹੀਂ ਅਪਨਾਇਆ ਇਸ ਦਾ ਕਾਰਨ ਰਾਜਕੁਮਾਰ ਰਾਓ ਨੇ ਦੱਸਿਆ ,"ਮੈਂ ਇਹ ਆਫ਼ਰ ਨਹੀਂ ਠੁਕਰਾਇਆ ਯਕੀਨਨ ਹੀ ਨਹੀਂ । ਮੈਨੂੰ ਇਹ ਸ੍ਰਕਿੱਪਟ ਬਹੁਤ ਪਸੰਦ ਆਈ ਸੀ ਪਰ ਮੇਰੀ ਡੇਟਸ ਕਾਫ਼ੀ ਉਲਝੀਆਂ ਹੋਈਆਂ ਸਨ। ਮੈਨੂ 'ਛਪਾਕ' ਫ਼ਿਲਮ ਦਾ ਇੰਤਜ਼ਾਰ ਰਵੇਗਾ। ਮੈਂ ਦੀਪੀਕਾ ਅਤੇ ਮੇਘਨਾ ਨੂੰ ਆਖਦਾ ਰਹਿੰਦਾ ਹਾਂ ਕਿ ਇਹ ਮੇਰਾ ਨੁਕਸਾਨ ਹੈ।"
ਜ਼ਿਕਰਯੋਗ ਹੈ ਕਿ ਫ਼ਿਲਮ 'ਛਪਾਕ' ਤੇਜ਼ਾਬੀ ਪੀੜ੍ਹਤਾ ਲਕਸ਼ਮੀ ਅਗਰਵਾਲ ਦੀ ਕਹਾਣੀ ਹੈ। ਇਹ ਫ਼ਿਲਮ 10 ਜਨਵਰੀ 2020 ਨੂੰ ਰਿਲੀਜ਼ ਹੋਵੇਗੀ।