ਮੁੰਬਈ: ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਦੀ ਰਿਟਾਇਰਮੈਂਟ 'ਤੇ ਕੁਝ ਦੇਸ਼ ਵਾਸੀਆਂ ਨੇ ਸੰਗੀਤਕਾਰ ਵਿਸ਼ਾਲ ਦਦਲਾਨੀ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਦਰਅਸਲ ਵਿਸ਼ਾਲ ਨੇ ਟਵੀਟ ਕੀਤਾ, "ਅਲਵਿਦਾ, ਸਾਬਕਾ ਸੀਜੇਆਈ ਗੋਗੋਈ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੇ ਵੱਲੋਂ ਕੀਤੇ ਸ਼ਰਮਨਾਕ ਅਤੇ ਕਾਇਰਤਾਪੂਰਣ ਵਾਲੀਆਂ ਗਲਤੀਆਂ ਨੂੰ ਸਮਝ ਜਾਓਗੇ ਜਿਨ੍ਹਾਂ ਨੂੰ ਤੁਸੀਂ ਪਿੱਛੇ ਛੱਡ ਕੇ ਜਾ ਰਹੇ ਹੋ।"
ਕਿਉਂ ਹੋ ਰਹੀ ਹੈ ਇੰਡੀਅਨ ਆਈਡਲ ਸ਼ੋਅ ਤੋਂ ਵਿਸ਼ਾਲ ਦਦਲਾਨੀ ਨੂੰ ਹਟਾਉਣ ਦੀ ਮੰਗ? - vishal dadlani controversy
ਚੀਫ਼ ਜਸਟਿਸ ਰੰਜਨ ਗੋਗੋਈ ਦੀ ਰਿਟਾਇਰਮੈਂਟ 'ਤੇ ਸੰਗੀਤਕਾਰ ਵਿਸ਼ਾਲ ਦਦਲਾਨੀ ਨੇ ਵਿਵਾਦਿਤ ਟਵੀਟ ਕੀਤਾ ਹੈ। ਇਸ ਟਵੀਟ ਕਾਰਨ ਵਿਸ਼ਾਲ ਦਦਲਾਨੀ ਦਾ ਟਵਿੱਟਰ ਯੂਜ਼ਰਸ ਵਿਰੋਧ ਕਰ ਰਹੇ ਹਨ। ਯੂਜ਼ਰਾਂ ਦੀ ਮੰਗ ਹੈ ਕਿ ਵਿਸ਼ਾਲ ਦਦਲਾਨੀ ਨੂੰ ਇੰਡੀਅਨ ਆਇਡਲ ਸ਼ੋਅ ਤੋਂ ਹਟਾਇਆ ਜਾਵੇ।
ਫ਼ੋਟੋ
ਦਰਸ਼ਕਾਂ ਨੂੰ ਵਿਸ਼ਾਲ ਦਾ ਇਹ ਟਵੀਟ ਪਸੰਦ ਨਹੀਂ ਆਇਆ। ਇਸ ਲਈ ਉਹ ਸੰਗੀਤਕਾਰ ਨੂੰ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ' ਤੋਂ ਹਟਾਉਣ ਲਈ ਮੰਗ ਕਰ ਰਹੇ ਹਨ। ਇੱਕ ਦਰਸ਼ਕ ਨੇ ਲਿਖਿਆ, “ਪਿਆਰੇ ਵਿਸ਼ਾਲ, ਮੋਦੀ ਦੀ ਨਫ਼ਰਤ ਨੇ ਤੁਹਾਨੂੰ ਅੰਨ੍ਹਾ ਕਰ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਤੁਸੀਂ ਹਿੰਦੂ ਵਿਰੋਧੀ ਬਣ ਗਏ ਹੋ, ਇਹ ਹੀ ਕਾਰਨ ਹੈ ਤੁਸੀਂ ਰਾਮ ਮੰਦਰ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਅਸੰਤੁਸ਼ਟ ਮੰਨਦੇ ਹੋ। ਸ਼ਰਮ ਕਰੋ।"
ਇਸ ਟਵੀਟ ਤੋਂ ਬਾਅਦ ਟਵੀਟਰ 'ਤੇ #SackDadlaniFromIndianIdol ਟ੍ਰੇਂਡਿੰਗ 'ਚ ਆ ਗਿਆ ਹੈ।