ਹੈਦਰਾਬਾਦ: ਬਾਲੀਵੁੱਡ ਦੇ ਮਸ਼ਹੂਰ ਰੈਪਰ ਹਨੀ ਸਿੰਘ 15 ਮਾਰਚ ਨੂੰ 35 ਵਾਂ ਜਨਮਦਿਨ ਮਨਾ ਰਹੇ ਹਨ। ਹਨੀ ਸਿੰਘ ਦਾ ਜਨਮ 15 ਮਾਰਚ 1983 'ਚ ਹੁਸ਼ਿਆਰਪੁਰ ਦੇ ਵਿੱਚ ਹੋਇਆ। ਉਨ੍ਹਾਂ ਦਾ ਅਸਲੀ ਨਾਂਅ ਹਿਰਦੇਸ਼ ਸਿੰਘ ਹੈ। ਇੰਡੀਆ ਦੇ ਮੋਸਟ ਪਾਪੂਲਰ ਰੈਪਰ ਮੰਨੇਜਾਣ ਵਾਲੇ ਹਨੀਗੰਭੀਰ ਮਾਨਸਿਕ ਬਿਮਾਰੀ ਬਾਇਓਪੋਲਰ ਡਿਸਆਰਡਰ ਦੇ ਨਾਲ ਲੜ ਚੁੱਕੇ ਹਨ। ਆਪਣੇ ਜਨਮਦਿਨ ਦੇ ਮੌਕੇ 'ਤੇ ਹਨੀ ਸਿੰਘ ਨੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ 'ਤੇ ਆਪਣੇ ਆਪ ਨੂੰ ਉਨ੍ਹਾਂ ਵੱਧਾਈ ਦਿੱਤੀ ਹੈ।
ਆਖ਼ਰ ਕੀ ਸੀ ਕਾਰਨ ਹਨੀ ਸਿੰਘ ਦੀ ਇੰਡਸਟਰੀ ਤੋਂ ਦੂਰੀ ਦਾ? - Superhit Songs
ਹਨੀ ਸਿੰਘ ਇੰਡਸਟਰੀ 'ਚ ਉਨ੍ਹਾਂ ਸਿੰਗਰਾਂ ਵਿੱਚ ਹਨ, ਜਿੰਨ੍ਹਾਂ ਦੇ ਗੀਤਾਂ ਤੋਂ ਬਗੈਰ ਹਰ ਇਕ ਪਾਰਟੀ ਅਧੂਰੀ ਲਗਦੀ ਹੈ।
ਸੋਸ਼ਲ ਮੀਡੀਆ
ਦੱਸਣਯੋਗ ਹੈ ਕਿ ਬਾਇਓਪੋਲਰ ਡਿਸਆਰਡਰ ਕਾਰਨ ਕੁਝ ਸਮਾਂ ਹਨੀ ਸਿੰਘ ਇੰਡਸਟਰੀ ਤੋਂ ਦੂਰ ਰਹੇ, ਕਿਉਂਕਿ ਉਨ੍ਹਾਂ ਦੇ ਇਲਾਜ 'ਚ ਮੁਸ਼ਕਿਲਾਂ ਆ ਰਹੀਆਂ ਸਨ। ਪਰ ਹੁਣ ਹਨੀ ਸਿੰਘ ਬਿਲਕੁੱਲ ਠੀਕ ਹਨ ਅਤੇ ਇੰਡਸਟਰੀ 'ਚ ਵਾਪਸੀ ਕਰ ਚੁੱਕੇ ਹਨ। ਫ਼ਿਲਮ 'ਸੋਨੂ ਕੇ ਟੀਟੂ ਕੀ ਸਵੀਟੀ' ਦੇ ਵਿੱਚਉਨ੍ਹਾਂ ਨੇ ਦੋ ਗੀਤ ਦਿੱਤੇ 'ਤੇ ਦੋਵੇਂ ਹੀ ਸੁਪਰਹਿੱਟ ਸਾਬਿਤ ਹੋਏ ਅਤੇ ਫ਼ਿਲਮ ਵੀ ਸੁਪਰਹਿੱਟ ਸਾਬਿਤ ਹੋਈ।