ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਭੈਣ (ਰੰਗੋਲੀ ਚੰਦੇਲ) ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਟਵੀਟ ਕੀਤੀ ਹੈ, ਜਿਸ ਵਿੱਚ ਉਹ ਬਕਰੀਦ ਦੇ ਮੌਕੇ 'ਤੇ ਲੋਕਾਂ ਨੂੰ ਅਪੀਲ ਕਰ ਰਹੀ ਹੈ। ਇਸ ਵੀਡੀਓ ਵਿੱਚ ਬੱਚੇ ਜਾਨਵਰਾਂ ਨੂੰ ਨਹੀਂ ਮਾਰਨ ਅਪੀਲ ਕਰਦੇ ਵੇਖਿਆ ਜਾ ਸਕਦਾ ਹੈ।
ਕਿਉਂ ਰੋ ਪਈ ਕੰਗਨਾ ਰਣੌਤ ਦੀ ਭੈਣ ਰੰਗੋਲੀ ਚੰਦੇਲ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, 'ਜਦੋਂ ਮੈਂ ਇਹ ਵੀਡੀਓ ਦੇਖ ਰਹੀ ਸੀ ਤਾਂ ਮੈਂ ਰੋਣਾ ਸ਼ੁਰੂ ਕਰ ਦਿੱਤਾ। ਬੱਚਿਆਂ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਸਾਨੂੰ ਆਪਣੀ ਮਾਸੂਮੀਅਤ ਅਤੇ ਪਿਆਰ ਨੂੰ ਕਾਇਮ ਰੱਖਣ ਦੀ ਜ਼ਰੂਰਤ ਹੈ। ਸਾਨੂੰ ਵੱਡਾ ਹੋਣਾ ਚਾਹੀਦਾ ਜਿਵੇਂ ਰੱਬ ਨੇ ਬਣਾਇਆ ਹੈ। ਇੱਕੋ ਜਿਹਾ ਰਹਿਣਾ ਚਾਹੀਦਾ ਹੈ"।ਇਸ ਦੇ ਨਾਲ ਹੀ ਰੰਗੋਲੀ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ। ਉਸਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ,' ਇਹ ਭਵਿੱਖ ਦਾ ਇਸਲਾਮ ਹੈ। ਸਾਨੂੰ ਅਜਿਹੀ ਪੀੜ੍ਹੀ ਨੂੰ ਬਚਾਉਣ ਦੀ ਲੋੜ ਹੈ। ਵੇਖੋ ਮੁਸਲਿਮ ਬੱਚਿਆਂ ਨੂੰ ਜਾਨਵਰਾਂ ਦੀ ਬਲੀ ਦੇਣ ਤੋਂ ਕਿਵੇਂ ਵਰਜਿਤ ਹੈ"।ਰੰਗੋਲੀ ਅਕਸਰ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੀ ਹੈ ਅਤੇ ਵੱਖ-ਵੱਖ ਵਿਸ਼ਿਆਂ' ਤੇ ਆਪਣੀ ਰਾਏ ਜ਼ਾਹਿਰ ਕਰਦੀ ਰਹਿੰਦੀ ਹੈ। ਰੰਗੋਲੀ ਕੰਗਣਾ ਰਣੌਤ ਦੀ ਭੈਣ ਹੈ। ਕੰਗਨਾ ਰਣੌਤ ਦੀ ਹਾਲ ਹੀ ਵਿੱਚ ਫ਼ਿਲਮ 'ਜੱਜਮੈਂਟਲ ਹੈ ਕਿਆ' ਰਿਲੀਜ਼ ਹੋਈ ਹੈ। ਇਹ ਫ਼ਿਲਮ ਦਰਸ਼ਕਾਂ ਇਸ ਨੂੰ ਕਾਫ਼ੀ ਪਸੰਦ ਆਈ ਹੈ। ਹਾਲ ਹੀ ਵਿੱਚ ਉਨ੍ਹਾਂ ਦੀ ਅਗਲੀ ਫ਼ਿਲਮ 'ਧਾਕੜ' ਦਾ ਟੀਜ਼ਰ ਵੀ ਜਾਰੀ ਕੀਤਾ ਗਿਆ ਹੈ।