ਮੁੰਬਈ: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਨੂੰ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਸਮੁੰਦਰ ਵਿੱਚ ਤੈਰਦੀ ਹੋਈ ਨਜ਼ਰ ਆ ਰਹੀ ਹੈ। ਵਿਸ਼ਵ ਸਮੁੰਦਰ ਦਿਵਸ ਮੌਕੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੁਰਾਣੀ ਵੀਡੀਓ ਨੂੰ ਸ਼ੇਅਰ ਕੀਤਾ, ਜਿਸ ਵਿੱਚ ਉਹ ਆਪਣੇ ਸਭ ਤੋਂ ਪਿਆਰੇ ਦੋਸਤ ਨਾਲ ਤੈਰਦੀ ਹੋਈ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ: ਮੈਂ ਅਭੈ ਦਿਓਲ ਨਾਲ ਕਦੇ ਕੰਮ ਕਰਨਾ ਨਹੀਂ ਚਾਹਾਂਗਾ: ਅਨੁਰਾਗ ਕਸ਼ਯਪ
ਇਸ ਵੀਡੀਓ ਦੇ ਨਾਲ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ ,"ਇੱਕ ਖ਼ੁਬਸੂਰਤ ਦਿਨ ਸਮੁੰਦਰ ਵਿੱਚ, ਆਪਣੇ ਸਭ ਤੋਂ ਪਿਆਰੇ ਦੋਸਤ ਨਾਲ।" ਇਸ ਦੇ ਨਾਲ ਅਦਾਕਾਰਾ ਨੇ ਇੱਕ ਪਾਣੀ ਵਾਲੇ ਇਮੋਜ਼ੀ ਦੀ ਵੀ ਵਰਤੋਂ ਕੀਤੀ।
ਦੱਸ ਦੇਈਏ ਕਿ ਅਦਾਕਾਰਾ ਨੂੰ ਲੌਕਡਾਊਨ ਦੌਰਾਨ ਕੂਕਿੰਗ ਤੇ ਘਰ ਦੀ ਸਫ਼ਾਈ ਕਰਦੇ ਹੋਏ ਦੇਖਿਆ ਗਿਆ ਹੈ। ਦਰਅਸਲ ਅਦਾਕਾਰਾ ਨੇ ਅਪ੍ਰੈਲ ਵਿੱਚ ਇੱਕ ਵੀਡੀਓ ਕਲਿੱਪ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ, ਜਿਸ ਵਿੱਚ ਖਾਣਾ ਪਕਾਉਂਦੀ ਹੋਈ ਤੇ ਘਰ ਨੂੰ ਸਾਫ਼ ਕਰਦੀ ਹੋਈ ਨਜ਼ਰ ਆ ਰਹੀ ਸੀ।