ਮੁੰਬਈ: ਬਾਲੀਵੁੱਡ ਅਦਾਕਾਰਾ ਜਾਨਵੀ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੇ ਮੈਗਜੀਨ ਦੀ ਸ਼ੂਟਿੰਗ ਦੇ ਲਈ ਲੋਨਾਵਲਾ ਟ੍ਰਿਪ ਨੂੰ ਰੋਡ ਟ੍ਰਿਪ 'ਚ ਬਦਲ ਦਿੱਤਾ। ਅਦਾਕਾਰਾ ਨੇ 28 ਫ਼ਰਵਰੀ ਨੂੰ ਮੁੰਬਈ ਦੇ ਇੱਕ ਮੈਗੇਜ਼ੀਨ ਕਵਰ ਨੂੰ ਲਾਂਚ ਕੀਤਾ। ਇਸ ਪ੍ਰੋਗਰਾਮ 'ਚ ਜਾਨਵੀ ਨੂੰ ਪੁੱਛਿਆ ਗਿਆ ਕਿ ਉਹ ਮੈਗਜ਼ੀਨ ਕਵਰ ਦੀ ਫ਼ੋਟੋ ਸ਼ੂਟ ਦੌਰਾਨ ਦਾ ਕੋਈ ਮੱਜੇਦਾਰ ਕਿੱਸਾ ਸਾਂਝਾ ਕਰਨ ਤਾਂ ਜਾਨਵੀ ਨੇ ਇੱਕ ਕਿੱਸਾ ਸੁਣਾਇਆ।
ਜਾਨਵੀ ਕਪੂਰ ਨੇ ਮੈਗਜ਼ੀਨ ਦੇ ਫ਼ੋਟੋ ਸ਼ੂਟ ਤੋਂ ਬਾਅਦ ਆਪਣੇ ਦੋਸਤ ਨਾਲ ਬਿਤਾਇਆ ਸਮਾਂ - ਬਾਲੀਵੁੱਡ ਅਦਾਕਾਰਾ ਜਾਨਵੀ ਕਪੂਰ
ਜਾਨਵੀ ਕਪੂਰ ਹਾਲ ਹੀ ਵਿੱਚ ਇੱਕ ਮੈਗਜ਼ੀਨ ਦੇ ਫ਼ੋਟੋਸ਼ੂਟ ਲਈ ਲੋਨਾਵਾਲਾ ਗਈ ਸੀ। ਜਾਨਵੀ ਨੇ ਕਿਹਾ ਕਿ ਉਸਨੇ ਇਸ ਸ਼ੂਟ ਰਾਹੀਂ ਆਪਣੇ ਪੁਰਾਣੇ ਦੋਸਤ ਨਾਲ ਕੁਝ ਸਮਾਂ ਬਤੀਤ ਕੀਤਾ। ਇਹ ਗੱਲ ਜਾਨਵੀ ਨੇ ਮੈਗੇਜੀਨ ਦੇ ਲਾਂਚ ਈਵੈਂਟ 'ਚ ਦੱਸੀ।
ਫ਼ੋਟੋ
ਜਾਨਵੀ ਨੇ ਕਿਹਾ,"ਜਦੋਂ ਉਹ ਮੈਗੇਜ਼ੀਨ ਲਈ ਫ਼ੋਟੋਸ਼ੂਟ ਕਰਵਾ ਰਹੀ ਸੀ ਤਾਂ ਉਸ ਨੂੰ ਉਸਦਾ ਹਾਈ ਸਕੂਲ ਦਾ ਸਭ ਤੋਂ ਚੰਗਾ ਦੋਸਤ ਮਿਲਿਆ ਜਿਸ ਨੂੰ ਉਹ ਲੰਬੇ ਸਮੇਂ ਤੋਂ ਨਹੀਂ ਮਿਲੀ ਸੀ। ਜਾਨਵੀ ਨੇ ਉਸ ਨੂੰ ਸ਼ੂਟ ਲੋਕੇਸ਼ਨ 'ਤੇ ਆਉਣ ਲਈ ਕਿਹਾ ਅਤੇ ਉਹ ਆ ਗਿਆ।"
ਫ਼ਿਲਮ 'ਧੜਕ' ਦੀ ਅਦਾਕਾਰਾ ਨੇ ਅੱਗੇ ਦੱਸਿਆ ਕਿ ਉਨ੍ਹਾਂ ਆਪਣੇ ਸਕੂਲ ਫ਼੍ਰੈਂਡ ਨਾਲ ਬਹੁਤ ਮਸਤੀ ਕੀਤੀ। ਜਾਨਵੀ ਨੇ ਕਿਹਾ ਕਿ ਇਹ ਯਾਤਰਾ ਉਨ੍ਹਾਂ ਲਈ ਯਾਦਗਾਰ ਸਾਬਿਤ ਹੋਈ ਹੈ। ਜ਼ਿਕਰਯੋਗ ਹੈ ਕਿ ਜਾਨਵੀ ਛੇਤੀ ਹੀ ਫ਼ਿਲਮ 'ਗੁੰਜਨ ਸਕਸੈਨਾ :ਦਿ ਕਾਰਗਿਲ ਗਰਲ', ਰੂਹ ਅਫ਼ਜਾ, ਦੋਸਤਾਨਾ 2 ਅਤੇ ਫ਼ਿਲਮ 'ਤਖ਼ਤ' 'ਚ ਨਜ਼ਰ ਆਵੇਗੀ।