ਮੁੰਬਈ: ਸੁਪਰਸਟਾਰ ਸ਼ਾਹਰੁਖ਼ ਖ਼ਾਨ ਨੇ ਜੈਫ ਬੇਜ਼ੋਸ ਦੇ ਨਾਲ ਹੋਈ ਆਪਣੀ ਮੁਲਾਕਾਤ ਨੂੰ ਫ਼ਿਲਮੀ ਰੂਪ ਦਿੱਤਾ। ਇਸ ਮੁਲਾਕਾਤ 'ਚ ਉਨ੍ਹਾਂ ਨੇ ਐਮਾਜ਼ਾਨ ਦੇ ਗਲੋਬਲ ਸੀਈਓ ਨੂੰ ਆਪਣੀ ਹਿੱਟ ਫ਼ਿਲਮ ਡੌਨ ਦਾ ਡਾਇਲੋਗ ਬੋਲਣ ਨੂੰ ਕਿਹਾ। ਐਮਾਜ਼ਾਨ ਦੇ ਸੰਸਥਾਪਕ ਅਤੇ ਸੀਈਓ ਜੈਫ ਬੇਜ਼ੋਸ ਵੀਰਵਾਰ ਨੂੰ ਮੁੰਬਈ ਵਿੱਚ ਐਮਾਜ਼ਾਨ ਪ੍ਰਾਈਮ ਵੀਡੀਓ ਮੈਗਾ ਪ੍ਰੋਗਰਾਮ ਵਿੱਚ ਪਹੁੰਚੇ ਸੀ। ਬੇਜ਼ੋਸ, ਜੋ ਕਿ ਤਿੰਨ ਦਿਨਾਂ ਲਈ ਭਾਰਤੀ ਦੌਰੇ 'ਤੇ ਸਨ, ਉਨ੍ਹਾਂ ਅਖੀਰਲੇ ਦਿਨ ਪ੍ਰੋਗਰਾਮ ਵਿੱਚ ਅਦਾਕਾਰ ਸ਼ਾਹਰੁਖ਼ ਖਾਨ ਅਤੇ ਜ਼ੋਇਆ ਅਖ਼ਤਰ ਨਾਲ ਸਟੇਜ ਸਾਂਝੀ ਕੀਤੀ।
ਜਦੋਂ ਸ਼ਾਹਰੁਖ ਦੇ ਨਾਲ ਜੈਫ ਬੇਜ਼ੋਸ ਨੇ ਬੋਲਿਆ ਫ਼ਿਲਮ ਡੌਨ ਦਾ ਡਾਇਲੋਗ - ਐਮਾਜ਼ਾਨ ਪ੍ਰਾਈਮ ਵੀਡੀਓ ਮੈਗਾ ਪ੍ਰੋਗਰਾਮ
ਐਮਾਜ਼ਾਨ ਦੇ ਸੰਸਥਾਪਕ ਅਤੇ ਸੀਈਓ ਜੈਫ ਬੇਜ਼ੋਸ ਤਿੰਨ ਦਿਨ ਲਈ ਭਾਰਤ ਆਏ ਸਨ। ਇਸ ਫ਼ੇਰੀ ਦੇ ਅਖੀਰਲੇ ਦਿਨ ਉਨ੍ਹਾਂ ਐਮਾਜ਼ਾਨ ਪ੍ਰਾਈਮ ਵੀਡੀਓ ਮੈਗਾ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ 'ਚ ਸ਼ਾਹਰੁਖ਼ ਖ਼ਾਨ ਅਤੇ ਜ਼ੋਇਆ ਅਖ਼ਤਰ ਨੇ ਜੈਫ ਬੇਜ਼ੋਸ ਨਾਲ ਸਟੇਜ ਸਾਂਝੀ ਕੀਤੀ।
ਇਸ ਸਮਾਰੋਹ 'ਚ ਉਨ੍ਹਾਂ ਨੇ ਐਮਾਜ਼ਾਨ ਪ੍ਰਾਈਮ ਨਾਲ ਸਬੰਧਿਤ ਕਈ ਐਲਾਨ ਕੀਤੇ। ਬੇਜ਼ੋਸ ਨੇ ਕਿਹਾ ਕਿ ਭਾਰਤ ਵਿੱਚ ਪਿੱਛਲੇ ਦੋ ਸਾਲਾਂ ਵਿੱਚ ਐਮਾਜ਼ਾਨ ਪ੍ਰਾਈਮ ਵੀਡੀਓ ਵੇਖਣ ਦਾ ਸਮਾਂ 6 ਗੁਣਾ ਵਧਿਆ ਹੈ ਅਤੇ ਇਸੇ ਲਈ ਉਨ੍ਹਾਂ ਇਹ ਫ਼ੈਸਲਾ ਲਿਆ ਹੈ ਕਿ ਉਹ ਇਸ ਪਲੇਟਫ਼ਾਰਮ ਉੱਤੇ ਆਪਣਾ ਨਿਵੇਸ਼ ਦੁੱਗਣਾ ਕਰਨ ਜਾ ਰਹੇ ਹਨ। ਇਵੈਂਟ ਵਿਚ ਸ਼ਾਹਰੁਖ਼ ਨੇ ਬੇਜ਼ੋਸ ਨਾਲ ਬਹੁਤ ਮਸਤੀ ਕੀਤੀ ਅਤੇ ਕਈ ਮੌਕਿਆਂ 'ਤੇ ਉਸ ਨੂੰ ਹਸਾਇਆ। ਸ਼ਾਹਰੁਖ਼ ਨੇ ਜੈਫ ਨੂੰ ਆਪਣੀ ਫ਼ਿਲਮ ਡੌਨ ਦਾ ਡਾਇਲੋਗ ਦੁਹਰਾਉਣ ਨੂੰ ਕਿਹਾ। ਇਸ ਪਲ ਨੂੰ ਅਭਿਨੇਤਾ ਰਿਤੇਸ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਰਿਤੇਸ਼ ਦੇਸ਼ਮੁਖ, ਏ.ਆਰ ਰਹਿਮਾਨ, ਕਮਲ ਹਸਨ, ਵਿਦਿਆ ਬਾਲਣ, ਵਿਵੇਕ ਓਬਰਾਏ, ਫ਼ਰਹਾਨ ਅਖ਼ਤਰ, ਮਨੋਜ ਬਾਜਪਾਈ, ਰਾਜਕੁਮਾਰ ਰਾਓ, ਅਲੀ ਫੈਜ਼ਲ, ਰਿੱਚਾ ਚੱਡਾ ਅਤੇ ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਇਸ ਸਮਾਰੋਹ ਵਿੱਚ ਮੌਜੂਦ ਸਨ।