ਮੁੰਬਈ: ਰਿਤਿਕ ਰੌਸ਼ਨ ਅਤੇ ਟਾਇਗਰ ਸ਼ਰਾਫ਼ ਸਟਾਰਰ ਫ਼ਿਲਮ ਵਾਰ ਲਗਾਤਾਰ ਸਿਨੇਮਾ ਘਰਾਂ 'ਚ ਕਮਾਈ ਦੇ ਰਿਕਾਰਡ ਤੋੜ ਰਹੀ ਹੈ। ਹੁਣ ਤੱਕ ਫ਼ਿਲਮ ਨੇ 291. 05 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਇਸ ਰਫ਼ਤਾਰ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਫ਼ਿਲਮ ਛੇਤੀ ਹੀ 300 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ।
ਜੇ ਇਸ ਤਰ੍ਹਾਂ ਕਰਦੀ ਰਹੀ ਫ਼ਿਲਮ ਵਾਰ ਕਮਾਈ ਤਾਂ ਟੁੱਟ ਸਕਦਾ ਹੈ ਸੁਲਤਾਨ ਦਾ ਰਿਕਾਰਡ - Bollywood updates in punjabi
ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਅਤੇ ਟਾਇਗਰ ਸ਼ਰਾਫ਼ ਦੀ ਫ਼ਿਲਮ ਵਾਰ ਨੂੰ ਲੈਕੇ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਇਸ ਫ਼ਿਲਮ ਨੇ ਹੁਣ ਤੱਕ 291.05 ਕਰੋੜ ਦਾ ਕਾਰੋਬਾਰ ਕਰ ਲਿਆ ਹੈ।
ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਫ਼ਿਲਮ ਦੇ ਤੀਜੇ ਹਫ਼ਤੇ ਦੇ ਕਲੈਕਸ਼ਨ ਨੂੰ ਸਾਂਝਾ ਕਰਦੇ ਹੋਏ ਦੱਸਿਆ ਕਿ 17 ਵੇਂ ਦਿਨ ਵਾਰ ਦੇ ਹਿੰਦੀ ਵਰਜ਼ਨ ਨੇ 2.80 ਕਰੋੜ ਦਾ ਕਾਰੋਬਾਰ ਕੀਤਾ ਸੀ। ਇਸ ਦਾ ਟੋਟਲ ਕਲੈਕਸ਼ਨ 277.95 ਕਰੋੜ ਦਾ ਰਿਹਾ ਹੈ। ਉੱਥੇ ਹੀ ਤਾਮਿਲ ਅਤੇ ਤੇਲਗੂ ਵਰਜ਼ਨ ਨੂੰ ਜੋੜਣ 'ਤੇ ਇਸ ਦਾ ਕਲੈਕਸ਼ਨ 291.05 ਕਰੋੜ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ 18 ਵੇਂ ਦਿਨ ਫ਼ਿਲਮ ਨੇ 5 ਕਰੋੜ ਦਾ ਕਾਰੋਬਾਰ ਕੀਤਾ ਹੈ। ਇਸ ਲਈ ਫ਼ਿਲਮ ਦਾ ਟੋਟਲ ਕਲੈਕਸ਼ਨ 296 ਕਰੋੜ ਹੋ ਗਿਆ ਹੈ।
ਦੱਸਦਈਏ ਕਿ ਵਾਰ ਨੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫ਼ਿਲਮਾਂ ਕਬੀਰ ਸਿੰਘ ਅਤੇ ਧੂਮ 3 ਨੂੰ ਪਿੱਛੇ ਛੱਡ ਦਿੱਤਾ ਹੈ। ਜੇਕਰ ਇਸੇ ਹੀ ਰਫ਼ਤਾਰ ਦੇ ਨਾਲ ਫ਼ਿਲਮ ਵਾਰ ਦਾ ਬਾਕਸ ਆਫ਼ਿਸ ਕਲੈਕਸ਼ਨ ਵਧਦਾ ਰਿਹਾ ਤਾਂ ਵੀਕੈਂਡ ਤੱਕ ਵਾਰ ਸਲਮਾਨ ਖ਼ਾਨ-ਅਨੁਸ਼ਕਾ ਸ਼ਰਮਾ ਸਟਾਰਰ ਸੁਲਤਾਨ ਦਾ ਰਿਕਾਰਡ ਵੀ ਤੋੜ ਦੇਵੇਗੀ।