ਮੁੰਬਈ: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨੇ ਬੁੱਧਵਾਰ ਨੂੰ ਇੱਕ ਚੰਗਾ ਕੰਮ ਲਈ ਆਪਣੇ ਫ਼ੈਨਜ਼ ਨੂੰ ਸਦਾ ਦਿੱਤਾ ਹੈ ਤੇ ਐਲਾਨ ਕੀਤਾ ਕਿ 3 ਜੇਤੂਆਂ ਨੂੰ ਅਦਾਕਾਰ ਨਾਲ ਵਰਚੂਅਲ ਗੇਮਜ਼ ਨਾਈਟ ਵਿੱਚ ਉਨ੍ਹਾਂ ਦੇ ਨਾਲ ਗ਼ੱਲਬਾਤ ਕਰਨ ਦਾ ਮੌਕਾ ਮਿਲੇਗਾ।
ਦਰਅਸਲ ਅਦਾਕਾਰ ਨੇ ਆਪਣੇ ਫ਼ੈਨਜ਼ ਨੂੰ ਦਾਨ ਕਰਨ ਦੀ ਬੇਨਤੀ ਕੀਤੀ ਹੈ, ਜਿਸ ਨਾਲ ਦਿਹਾੜੀ ਕਰਨ ਵਾਲੇ ਮਜ਼ਦੂਰਾਂ ਲਈ ਪੈਸਾ ਇੱਕਠਾ ਕੀਤਾ ਜਾ ਸਕੇ।
ਸਟਾਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਵੀਡੀਓ ਨੂੰ ਸਾਂਝਾ ਕਰਦੇ ਹੋਏ ਵਰਚੂਅਲ ਗੇਮਸ ਨਾਈਟ ਦਾ ਐਲਾਨ ਕਰਦੇ ਹੋਏ ਕਿਹਾ, "ਹਾਏ ਦੋਸਤੋ.... ਤੁਹਾਡੇ ਨਾਲ ਇੱਕ ਸੁਪਰ ਫਨ ਗੇਮ ਫੈਨ ਸਾਊਂਡ ਲਈ ਮੇਰਾ ਵਰਚੂਅਲ ਹੈਂਗ ਆਊਟ ਕਿਵੇਂ ਰਹੇਗਾ?"
ਵਿੱਕੀ ਨੇ ਫੈਨਕਾਈਂਡ ਨਾਲ ਮਿਲ ਕੇ ਇਸ ਦਾ ਐਲਾਨ ਕੀਤਾ। ਵਿੱਕੀ ਤੇ ਫੈਨਕਾਈਂਡ ਨੇ ਗਿਵ ਇਨ ਇੰਡੀਆ ਐਨਜੀਓ ਦੇ ਨਾਲ ਮਿਲ ਕੇ ਇਸ ਕੰਮ ਦੀ ਸ਼ੁਰੂਆਤ ਕੀਤੀ ਹੈ।
ਅਦਾਕਾਰ ਨੇ ਪ੍ਰਸ਼ੰਸਕਾਂ ਤੋਂ ਦਾਨ ਦੇਣ ਲਈ ਬੇਨਤੀ ਕੀਤੀ ਤੇ ਕਿਹਾ, "ਤੁਹਾਡੇ ਵੱਲੋਂ ਦਿੱਤਾ ਗਿਆ ਥੋੜ੍ਹਾ ਜਿਹਾ ਵੀ ਯੋਗਦਾਨ ਕਿਸੇ ਦੀ ਜੀਵਨ ਵਿੱਚ ਵੱਡਾ ਬਦਲਾਅ ਲਿਆ ਸਕਦਾ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਇੱਕ ਵਿਸ਼ੇਸ਼ ਧੰਨਵਾਦ ਦੇ ਰੂਪ ਵਿੱਚ... ਤੁਹਾਡੇ ਵਿੱਚੋਂ 3 ਲੋਕ ਸੁਪਰ ਮੱਜ਼ੇਦਾਰ ਵਰਚੂਅਲ ਗੇਮਸ ਨਾਈਟ ਲਈ ਮੇਰੇ ਨਾਲ ਜੁੜਣਗੇ।"
ਵੀਡੀਓ ਦੇ ਨਾਲ ਉਨ੍ਹਾਂ ਲਿਖਿਆ, "ਲੋਡ ਹੋ ਰਿਹਾ ਹੈ.... ਮੇਰੇ ਨਾਲ ਇੱਕ ਵਰਚੂਅਲ ਗੇਮਜ਼ ਨਾਈਟ... ਅਸੀਂ ਇੱਕ ਦੂਸਰੇ ਨੂੰ ਜਾਣ ਪਾਵਾਂਗੇ, ਇੱਕ ਸ਼ਾਨਦਾਰ ਸ਼ਾਮ ਹੋਵੇਗੀ। ਮਜ਼ੇਦਾਰ ਲੱਗਦਾ ਹੈ ਨਾ.... ਵਾਦਾ ਕਰੋ ਤੁਸੀਂ ਮਦਦ ਕਰੋਗੇ।"