ਚੰਡੀਗੜ੍ਹ: ਪਾਲੀਵੁੱਡ ਸਿਤਾਰਿਆਂ ਦੀ ਬਾਲੀਵੁੱਡ ਐਂਟਰੀ ਹੁਣ ਇਕ ਆਮ ਜਿਹੀ ਗੱਲ ਹੀ ਹੋ ਗਈ ਹੈ। ਪੰਜਾਬੀ ਮੰਨੋਰੰਜਨ ਜਗਤ ਦੇ ਕਈ ਸਿਤਾਰਿਆਂ ਨੂੰ ਬਾਲੀਵੁੱਡ ਦੇ ਵਿੱਚ ਮਕਬੂਲਿਅਤ ਹਾਸਿਲ ਹੋਈ ਹੈ। ਹਾਲ ਹੀ ਦੇ ਵਿੱਚ ਖ਼ਬਰ ਇਹ ਸਾਹਮਣੇ ਆਈ ਹੈ ਕਿ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਵਾਮਿਕਾ ਗੱਬੀ ਫ਼ਿਲਮ '83' ਦੇ ਵਿੱਚ ਅਹਿਮ ਕਿਰਦਾਰ ਨਿਭਾਉਂਦੀ ਹੋਈ ਵਿਖਾਈ ਦੇਵੇਗੀ। ਇਹ ਜਾਣਕਾਰੀ ਵਾਮਿਕਾ ਦੇ ਪਿਤਾ ਗੋਵਰਦਨ ਗੱਬੀ ਨੇ ਫੇਸਬੁੱਕ ਪੋਸਟ ਰਾਹੀ ਜਨਤਕ ਕੀਤੀ ਹੈ।
ਵਾਮਿਕਾ ਗੱਬੀ ਦੀ ਹੋਈ ਬਾਲੀਵੁੱਡ ਐਂਟਰੀ - gowardhan gabbi
ਵਾਮਿਕਾ ਦੇ ਪਿਤਾ ਗੋਵਰਦਨ ਗੱਬੀ ਨੇ ਫੇਸਬੁੱਕ ਪੋਸਟ ਰਾਹੀ ਇਹ ਗੱਲ ਦੱਸੀ ਹੈ ਕਿ ਵਾਮਿਕਾ ਇੰਗਲੈਂਡ ਰਵਾਨਾ ਹੋ ਚੁੱਕੀ ਹੈ ਫ਼ਿਲਮ '83' ਦੀ ਸ਼ੂਟਿੰਗ ਲਈ। ਇਸ ਪੋਸਟ ਤੋਂ ਬਾਅਦ ਪੰਜਾਬੀ ਇੰਡਸਟਰੀ ਨੂੰ ਪਿਆਰ ਕਰਨ ਵਾਲੇ ਫੈਨਜ਼ 'ਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਫ਼ਿਲਮ '83' 'ਚ ਤਿੰਨ ਪੰਜਾਬੀ ਕਲਾਕਾਰ ਅਹਿਮ ਕਿਰਦਾਰ ਨਿਭਾਉਂਦੇ ਹੋਏ ਵਿਖਾਈ ਦੇਣਗੇ।
ਫ਼ੋਟੋ
ਜ਼ਿਕਰਯੋਗ ਹੈ ਕਿ ਬਾਲੀਵੁੱਡ ਫ਼ਿਲਮ '83' ਦੇ ਵਿੱਚ ਐਮੀ ਵਿਰਕ ਅਤੇ ਹਾਰਡੀ ਸੰਧੂ ਆਪਣਾ ਬਾਲੀਵੁੱਡ ਸਫ਼ਰ ਸ਼ੁਰੂ ਕਰਨ ਜਾ ਰਹੇ ਹਨ। ਇੰਨ੍ਹਾਂ ਦੋਹਾਂ ਦੇ ਨਾਂਅ ਨਾਲ ਹੁਣ ਵਾਮਿਕਾ ਦਾ ਨਾਂਅ ਵੀ ਸ਼ਾਮਿਲ ਹੋ ਚੁੱਕਾ ਹੈ। ਅਪ੍ਰੈਲ 2020 'ਚ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਨ ਕਬੀਰ ਖਾਨ ਵੱਲੋਂ ਕੀਤਾ ਜਾ ਰਿਹਾ ਹੈ। ਫ਼ਿਲਹਾਲ ਇਸ ਫ਼ਿਲਮ ਦੀ ਸ਼ੂਟਿੰਗ ਲੰਦਨ ਦੇ ਵਿੱਚ ਹੋ ਰਹੀ ਹੈ।