ਪੰਜਾਬ

punjab

ETV Bharat / sitara

ਵਹੀਦਾ ਰਹਿਮਾਨ ਨੂੰ ਮੁੰਬਈ 'ਚ ਦਿੱਤਾ ਜਾਵੇਗਾ ਕਿਸ਼ੋਰ ਕੁਮਾਰ ਅਵਾਰਡ - Kishore Kumar Award

ਵਹੀਦਾ ਰਹਿਮਾਨ ਨੂੰ 2018-2019 ਦਾ ਇਹ ਪੁਰਸਕਾਰ ਕਿਸ਼ੋਰ ਕੁਮਾਰ ਦੇ ਜਨਮ ਸਥਾਨ ਕਿਸ਼ਵਾ (ਖੰਡਵਾ) ਵਿੱਚ ਦਿੱਤਾ ਜਾਣਾ ਸੀ, ਪਰ ਵਹੀਦਾ ਰਹਿਮਾਨ ਦੀ ਸਿਹਤ ਠੀਕ ਨਾ ਹੋਣ ਕਰਕੇ ਖੰਡਵਾ ਨਹੀਂ ਆ ਸਕੀ। ਇਸ ਲਈ ਸਰਕਾਰ ਨੇ ਮੁੰਬਈ ਜਾ ਕੇ ਉਨ੍ਹਾਂ ਦਾ ਸਨਮਾਨ ਕਰਨ ਦਾ ਫੈਸਲਾ ਕੀਤਾ।

Waheeda Rehman
ਫ਼ੋਟੋ

By

Published : Jan 3, 2020, 3:49 PM IST

ਮੱਧ ਪ੍ਰਦੇਸ਼: 2018-19 ਦਾ ਰਾਸ਼ਟਰੀ ਕਿਸ਼ੋਰ ਕੁਮਾਰ ਪੁਰਸਕਾਰ ਅਭਿਨੇਤਰੀ ਵਹੀਦਾ ਰਹਿਮਾਨ ਨੂੰ ਦੇਣ ਦਾ ਐਲਾਨ ਕੀਤਾ ਸੀ, ਪਰ ਉਹ ਇਸ ਪੁਰਸਕਾਰ ਨੂੰ ਲੈਣ ਲਈ ਖੰਡਵਾ ਨਹੀਂ ਪਹੁੰਚੀ, ਜਿਸ 'ਤੇ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਉਨ੍ਹਾਂ ਨੂੰ ਮੁੰਬਈ ਵਿੱਚ ਇਹ ਪੁਰਸਕਾਰ ਦਿੱਤਾ ਜਾਵੇਗਾ।

ਕਿਸ਼ੋਰ ਕੁਮਾਰ ਦਾ ਮੱਧ ਪ੍ਰਦੇਸ਼ ਦੇ ਖੰਡਵਾ ਨਾਲ ਬਹੁਤ ਹੀ ਡੂੰਘਾ ਸਬੰਧ ਹੈ। ਰਾਜ ਸਰਕਾਰ ਦਾ ਸੱਭਿਆਚਾਰ ਵਿਭਾਗ ਹਰ ਸਾਲ ਰਾਸ਼ਟਰੀ ਕਿਸ਼ੋਰ ਕੁਮਾਰ ਨੂੰ ਉਨ੍ਹਾਂ ਦੀ ਯਾਦ ਵਿੱਚ ਸਨਮਾਨ ਦਿੰਦਾ ਹੈ। ਇਹ ਸਨਮਾਨ ਖੰਡਵਾ ਵਿੱਚ ਹੀ ਦਿੱਤਾ ਜਾਂਦਾ ਹੈ।

ਵਹੀਦਾ ਰਹਿਮਾਨ ਨੂੰ ਵੀ ਇਹ ਪੁਰਸਕਾਰ ਕਿਸ਼ੋਰ ਕੁਮਾਰ ਦੇ ਜਨਮ ਸਥਾਨ ਕਿਸ਼ਵਾ ਵਿੱਚ ਦਿੱਤਾ ਜਾਣਾ ਸੀ, ਪਰ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਖੰਡਵਾ ਆਉਣ ਮੁਸ਼ਕਿਲ ਸੀ। ਇਸ ਲਈ ਸਰਕਾਰ ਨੇ ਮੁੰਬਈ ਜਾ ਕੇ ਉਨ੍ਹਾਂ ਦਾ ਸਨਮਾਨ ਕਰਨ ਦਾ ਫੈਸਲਾ ਕੀਤਾ। ਸੱਭਿਆਚਾਰ ਮੰਤਰੀ ਵਿਜਯਲਕਸ਼ਮੀ ਸਾਧੌ ਵਹੀਦਾ ਰਹਿਮਾਨ ਨੂੰ ਰਾਸ਼ਟਰੀ ਕਿਸ਼ੋਰ ਕੁਮਾਰ ਪੁਰਸਕਾਰ ਭੇਂਟ ਕਰਨ ਲਈ ਮੁੰਬਈ ਜਾਣਗੇ।

ਸਾਧੋ ਨੇ ਕਿਹਾ ਕਿ ਭਾਰਤੀ ਸਿਨੇਮਾ ਦੀ ਮਸ਼ਹੂਰ ਅਭਿਨੇਤਰੀ ਵਹੀਦਾ ਰਹਿਮਾਨ ਨੂੰ ਮੁੰਬਈ ਜਾਣ ਤੋਂ ਬਾਅਦ ਹੀ ਰਾਸ਼ਟਰੀ ਕਿਸ਼ੋਰ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ, ਪਰ ਤਾਰੀਖ ਅਜੇ ਨਿਰਧਾਰਿਤ ਨਹੀਂ ਕੀਤੀ। ਮਰਹੂਮ ਗਾਇਕ ਕਿਸ਼ੋਰ ਕੁਮਾਰ ਦੇ ਸਨਮਾਨ ਵਿੱਚ, ਇਹ ਪੁਰਸਕਾਰ ਮੱਧ ਪ੍ਰਦੇਸ਼ ਦੇ ਸਭਿਆਚਾਰ ਵਿਭਾਗ ਦੁਆਰਾ ਉੱਤਮਤਾ ਅਤੇ ਸਿਰਜਣਾ ਲਈ ਦਿੱਤਾ ਗਿਆ ਹੈ। ਰਾਸ਼ਟਰੀ ਪੁਰਸਕਾਰ ਸਮਾਗਮ ਹਰ ਸਾਲ 13 ਅਕਤੂਬਰ ਨੂੰ ਖੰਡਵਾ 'ਚ ਕਿਸ਼ੋਰ ਕੁਮਾਰ ਦੀ ਬਰਸੀ ਮੌਕੇ ਆਯੋਜਿਤ ਕੀਤਾ ਜਾਂਦਾ ਹੈ।

ਐਮਪੀ ਸਰਕਾਰ ਨੇ ਕਿਸ਼ੋਰ ਕੁਮਾਰ ਸਨਮਾਨ 1997 ਵਿੱਚ ਦੇਣਾ ਸ਼ੁਰੂ ਕੀਤਾ ਸੀ। ਇਹ ਅਵਾਰਡ ਕਲਾਕਾਰ ਨੂੰ ਹਰ ਸਾਲ ਅਦਾਕਾਰੀ, ਸਕਰੀਨਪਲੇ, ਗੀਤ ਲਿਖਣ ਅਤੇ ਨਿਰਦੇਸ਼ਨ ਦੇ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਲਈ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ: ਤਾਈਵਾਨ 'ਚ ਹੈਲੀਕਾਪਟਰ ਹਾਦਸੇ 'ਚ ਆਰਮੀ ਚੀਫ ਸਮੇਤ 8 ਹਲਾਕ

ਜ਼ਿਕਰਯੋਗ ਹੈ ਕਿ ਇਹ ਪੁਰਸਕਾਰ ਸ਼ੁਰੂ ਤੋਂ ਹੀ 19 ਕਲਾਕਾਰਾਂ ਨੂੰ ਸਨਮਾਨਿਤ ਕਰ ਰਿਹਾ ਹੈ। ਜਿਸ ਵਿੱਚ ਰਿਸ਼ੀਕੇਸ਼ ਮੁਖਰਜੀ, ਨਸੀਰੂਦੀਨ ਸ਼ਾਹ, ਗੁਲਜ਼ਾਰ, ਕੈਫੀ ਆਜ਼ਮੀ, ਬੀਆਰ ਚੋਪੜਾ, ਅਮਿਤਾਭ ਬੱਚਨ, ਗੋਵਿੰਦ ਨਹਲਾਨੀ, ਜਾਵੇਦ ਅਖਤਰ, ਸ਼ਿਆਮ ਬੇਨੇਗਲ, ਸ਼ਤਰਧਨ ਸਿਨਹਾ, ਮਨੋਜ ਕੁਮਾਰ, ਗੁਲਸ਼ਨ ਬਾਵਰਾ ਸ਼ਾਮਿਲ ਹਨ।

ABOUT THE AUTHOR

...view details