ਪੰਜਾਬ

punjab

ETV Bharat / sitara

... ਜਦੋਂ ਅਭਿਸ਼ੇਕ ਤੇ ਵਿਵੇਕ ਨੇ ਇੱਕੋ ਦੂਜੇ ਨੂੰ ਪਾਈ ਜੱਫੀ - Vivek And Abhishek hug

ਪੀਵੀ ਸਿੰਧੂ ਦੇ ਸਨਮਾਨ ਸਮਾਰੋਹ 'ਚ ਫ਼ਿਲਮੀ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਵੇਕ ਔਬਰਾਏ ਅਤੇ ਅਭਿਸ਼ੇਕ ਬਚਨ ਇੱਕ ਦੂਜੇ ਦੇ ਗੱਲ ਲੱਗ ਕੇ ਮਿਲੇ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ।

ਫ਼ੋਟੋ

By

Published : Sep 9, 2019, 3:52 PM IST

ਮੁੰਬਈ: ਵਿਵੇਕ ਔਬਰਾਏ ਅਤੇ ਅਭਿਸ਼ੇਕ ਬਚਨ ਦੇ ਵਿੱਚ ਲਗਦਾ ਹੈ ਸਭ ਕੁਝ ਠੀਕ ਹੋ ਗਿਆ ਹੈ। ਉਨ੍ਹਾਂ ਨੇ ਲਗਦਾ ਹੈ ਸਾਰੇ ਗੁਸੇ ਗਿੱਲੇ ਮਿਟਾ ਦਿੱਤੇ ਹਨ। ਇਸ ਦਾ ਸਬੂਤ ਮਿਲਦਾ ਹੈ ਪੀ ਵੀ ਸਿੰਧੂ ਦੇ ਲਈ ਰੱਖਿਆ ਸਨਮਾਨ ਸਮਾਰੋਹ ਤੋਂ, ਇਸ ਸਮਾਰੋਹ 'ਚ ਫ਼ਿਲਮੀ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਵਿੱਚ ਅਭਿਸ਼ੇਕ ਬਚਨ ਅਤੇ ਵਿਵੇਕ ਸ਼ਾਮਿਲ ਹੋਏ।

ਦੋਵੇਂ ਜਿਸ ਤਰ੍ਹਾਂ ਹੀ ਇਸ ਸਮਾਰੋਹ 'ਚ ਮਿਲੇ ਤਾਂ ਦੋਹਾਂ ਨੇ ਇੱਕ ਦੂਜੇ ਨੂੰ ਗਲੇ ਲਗਾ ਲਿਆ।ਕਾਬਿਲ-ਏ-ਗੌਰ ਹੈ ਕਿ ਵਿਵੇਕ ਕਿਸੇ ਸਮੇਂ ਅਭਿਸ਼ੇਕ ਦੀ ਪਤਨੀ ਐਸ਼ਵਰੀਆ ਰਾਏ ਦੇ ਨਾਲ ਰਿਲੈਸ਼ਨਸ਼ਿਪ 'ਚ ਰਹੇ ਸਨ ਬਾਅਦ ਵਿੱਚ ਕਿਸੇ ਕਾਰਨਾਂ ਕਰਕੇ ਇਹ ਦੋਵੇਂ ਵੱਖ ਹੋ ਗਏ। ਇਸ ਤੋਂ ਬਾਅਦ ਨਾਂ ਤਾਂ ਉਹ ਕਿਸੇ ਸਪੰਰਕ 'ਚ ਰਹੇ ਅਤੇ ਨਾਂ ਹੀ ਕਦੇ ਕੰਮ ਕੀਤਾ। ਇੱਥੋਂ ਤੱਕ ਕੇ ਅਭਿਸ਼ੇਕ ਨੇ ਵਿਵੇਕ ਦੇ ਨਾਲ ਦੂਰੀ ਵੀ ਬਣਾ ਲਈ ਸੀ।ਕੁਝ ਮਹੀਨੇ ਪਹਿਲਾਂ ਇੱਕ ਮਾਮਲਾ ਵੀ ਸਾਹਮਣੇ ਆਇਆ ਸੀ ਵਿਵੇਕ ਔਬਰਾਏ ਅਤੇ ਬਚਨ ਪਰਿਵਾਰ ਦਾ, ਵਿਵੇਕ ਔਬਰਾਏ ਨੇ ਐਸ਼ਵਰੀਆ ਰਾਏ ਨੂੰ ਲੈਕੇ ਇੱਕ ਮੀਮ ਸਾਂਝਾ ਕੀਤਾ ਸੀ। ਇਸ ਮੀਮ 'ਚ ਐਸ਼ਵਰੀਆ ਰਾਏ ਦੇ ਰਿਲੈਸ਼ਨਸ਼ਿਪ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ। ਇਸ ਗੱਲ 'ਤੇ ਅਭਿਸ਼ੇਕ ਵਿਵੇਕ ਤੋਂ ਗੁੱਸੇ ਵੀ ਹੋ ਗਏ ਸਨ। ਇਸ ਤਰ੍ਹਾਂ ਵਿਵੇਕ ਅਤੇ ਅਭਿਸ਼ੇਕ ਦਾ ਮਿਲਣਾ ਇਹ ਹੀ ਦਰਸਾਉਂਦਾ ਹੈ ਕਿ ਉਨ੍ਹਾਂ ਵਿੱਚ ਸਭ ਕੁਝ ਠੀਕ ਹੈ।

ABOUT THE AUTHOR

...view details